ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/192

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੧੭੮)

ਗੋਯਾ ਅਗਰ ਈਂ ਚਸ਼ਮੇ ਤੋ ਮੁਸ਼ਤਾਕਿ ਅਸਤ॥
ਮਰਦਾਨੇ ਖ਼ੁਦਾ ਖ਼ੁਦਾ ਨੁਮਾ ਆਮਦਹ ਅੰਦ॥

ਦਹਿਰ-ਪ੍ਰਵਾਹ ਰੂਪ ਜਗਤ I ਮਰਦਾਨਿ ਖ਼ੁਦਾ-ਰੱਬ ਦੇ ਮਰਦ, ਮਹਾਤਮਾ ਜਨ। ਆਮਦਹ ਅੰਦ-ਆਏ ਹਨ। ਗ਼ੁਮ ਸ਼ੁਦ ਗਾਂ- ਰਾਹ ਤੋਂ ਭੁਲੇ ਹੋਇਆਂ। ਰਹਿਨੁਮਾ-ਰਸਤਾ ਵਿਖਾਉਣ ਜਾਂ ਦਸਣ ਲਈ ਮੁਸ਼ਤਾਕਿ-ਚਾਹਵੰਦ। ਖੁਦਾ ਨੁਮਾ-ਰੱਬ ਦੀ ਸ਼ਕਲ ਵਰਗੇ।

ਅਰਥ–(ਇਸ) ਜਗਤ ਵਿਚ ਜੋ ਰੱਬ ਦੇ ਬੰਦੇ ਮਹਾਤਮਾ ਜਨ ਆਏ ਹਨ। (ਉਹ) ਰਾਹ ਤੋਂ ਭੁਲੇ ਹੋਏ ਜੀਵਾਂ ਨੂੰ (ਸਿਧਾ) ਰਸਤਾ ਵਿਖਾਉਣ ਲਈ ਆਏ ਹਨ। ਹੇ ਨੰਦ ਲਾਲ ਜੇਕਰ ਤੇਰੀਆਂ ਏਹ ਅੱਖਾਂ (ਰੱਬ ਨੂੰ ਵੇਖਣ ਦੀ) ਇਛਾ ਵਾਲੀਆਂ ਹਨ। (ਤਾਂ ਏਹ ਜਾਣ ਲੈ ਜੋ) ਮਹਾਤਮਾ ਪੁਰਸ਼ ਰਬ ਦਾ ਹੀ ਰੂਪ ਹੋਕੇ ਆਏ ਹਨ।

ਪੰਜਾਬੀ ਉਲਥਾ–

ਪਰ ਉਪਕਾਰੀ ਗੁਰਮੁਖ ਬੰਦੇ, ਜੋ ਜਗ ਅੰਦਰ ਆਏ ਹਨ।
ਭੁਲੇ ਹੋਏ ਜੀਵ ਉਨ੍ਹਾਂ ਨੇ, ਸਿਧੇ ਰਸਤੇ ਪਾਏ ਹਨ।
ਨੰਦ ਲਾਲ! ਜੇ ਤੇਰੀਆਂ ਅੱਖਾਂ,ਰਬ ਦਰਸ਼ਨ ਮੁਸ਼ਤਾਕ ਹੋਈਆਂ
ਸੰਤ ਅਨੰਤ ਵਿਚ ਭੇਦ ਨਾ ਕੋਈ, ਰੱਬ ਰੂਪ ਹੋ ਆਏ ਹਨ।

ਦਰ ਮਜ਼ਹਬੇ ਮਾ ਗ਼ੈਰ ਪਰਸਤੀ ਨ ਕੁਨੰਦ॥
ਸਰ ਤਾ ਬ ਕੁਦਨ ਬਹੋਸ਼ ਮਸਤੀ ਨ ਕੁਨੰਦ॥
ਗਾਫ਼ਲ ਨ ਸ਼ਵੰਦ ਯਕ ਦਮ ਅਜ਼ ਯਾਦੇ ਖ਼ੁਦਾ॥
ਦੀਗਰ ਸੁਖਨ ਅਜ਼ ਬੁਲੰਦ ਪਰਸਤੀ ਨ ਕੁਨੰਦ॥