ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/195

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੧੮੧)

ਹਾਥੀ ਘੋੜੇ ਊਠ ਤੇ ਸੋਨਾ, ਸਾਜ ਕਚਾਵੇ ਚਾਹੁੰਦਾ ਏ।
ਹਰ ਕੋਈ ਬੰਦਾ ਅਪਣੀ ਖਾਤਰ, ਮੰਗਦਾ ਸੁੰਦਰ ਵਸਤਾਂ ਨੂੰ,
ਨੰਦ ਲਾਲ ਪਰ ਰੱਬ ਦੇ ਪਾਸੋਂ, ਯਾਦ ਰੱਬ ਦੀ ਚਾਹੁੰਦਾ ਏ।

૧૧

ਪੁਰ ਗਸ਼ਤਹ ਜ਼ਿ ਸਰ ਤਾ ਬਕਦਮ ਨੂਰ-ਉਲ-ਨੂਰ॥
ਆਈਨਹੇ ਕਿ ਦਰ ਵੈ ਨ ਬਵਦ ਹੇਚ ਕਸੂਰ॥
ਤਹਿਕੀਕ ਬਿਦਾਂ ਜ਼ਿ ਗਾਫ਼ਲਾਂ ਦੂਰ ਬਵਦ॥
ਓ ਦਰ ਦਿਲਿ ਆਰਫ਼ਾਨਿ ਖ਼ੁਦ ਕਰਦਹ ਜ਼ਹੂਰ॥

ਪੁਰ ਗਸ਼ਤਹ-ਭਰ ਗਿਆ। ਜ਼ਿ-ਤੋਂ। ਤਾ-ਤਕ। ਨੂਰ-ਉਲ-ਨੂਰ--ਨੂਰ ਵਾਲੇ ਦਾ ਨੂਰ। ਆਈਨਹੇ-ਦਰਪਣ, ਚੇਹਰਾ ਵਿਖਾਉਣ ਵਾਲਾ ਸ਼ੀਸ਼ਾ। ਬਵਦ-ਹੁੰਦਾ ਹੈ। ਕਸੂਰ-ਨੁਕਸ। ਤਹਕੀਕ-ਸੱਚ। ਬਿਦਾ-ਜਾਣੋ। ਆਰਫ਼ਾਨਿ-ਗਿਆਨਵਾਨਾਂ, ਨਾਮ ਰਸੀਆਂ। ਜ਼ਹੂਰ-ਪ੍ਰਕਾਸ਼।

ਅਰਥ–ਸਿਰ ਤੋਂ ਲੈ ਕੇ ਪੈਰਾਂ ਤਕ (ਸਰੀਰ ਵਿਚ) ਨੂਰੀ ਦਾ ਨੂਰ ਭਰਿਆ ਹੋਇਆ ਹੈ। (ਮਨੁਖ ਦੇਹ ਉਸਨੂੰ ਵਿਖਾਉਣ ਵਾਲਾ) ਸ਼ੀਸ਼ਾ ਹੈ, (ਜਿਸ ਵਿਚ) ਕੁਝ ਭੀ ਨੁਕਸ ਨਹੀਂ ਹੈ। ਸਚ ਜਾਣੋ (ਕਿ ਉਹ) ਗਾਫ਼ਲਾਂ ਤੋਂ ਦੂਰ ਰਹਿੰਦਾ ਹੈ। ਨਾਮ ਰਸੀਏ ਗਿਆਨ ਵਾਨਾਂ ਦੇ ਦਿਲ ਵਿਚ ਓ ਆਪਣਾ ਪ੍ਰਕਾਸ਼ ਕਰਦਾ ਹੈ।

ਪੰਜਾਬੀ ਉਲਥਾ–


ਸਿਰ ਤੋਂ ਲੈ ਪੈਰਾਂ ਤਕ ਦੇਹ ਵਿਚ, ਭਰਿਆ ਨੂਰੋ ਨੂਰ ਹੋਯਾ॥
ਸ਼ੀਸ਼ਾ ਜਗਤ ਦੇ ਅੰਦਰ ਤਕੋ, ਜਿਸ ਵਿਚ ਨਹੀਂ ਕਸੂਰ ਹੋਯਾ।
ਸੱਚ ਜਾਣੋ ਪਰ ਗਾਫ਼ਲ ਬੰਦਾ, ਰੱਬ ਤੋਂ ਰਹਿੰਦਾ ਦੂਰ ਸਦਾ,
ਰਸੀਏ ਨਾਮ ਯਾਨੀ ਦੇ ਦਿਲ, ਪ੍ਰਭੁ ਮੇਰਾ ਭਰਪੂਰ ਹੋਯਾ।