ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/197

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੧੮੩ )

ਦਿਲੇ ਮਜ਼ਲੂਮਿ ਮਾ ਬ ਸੂਇ ਖੁਦਾਸ੍ਤ॥
ਓ ਦਰੀਂ ਫ਼ਿਕਰ ਤਾ ਬਮਾ ਚਿਹ ਕੁਨਦ ll
ਮਾਂ ਦਰੀਂ ਫ਼ਿਕਰ ਤਾ ਖ਼ੁਦਾ ਚਿ ਕੁਨਦ॥

ਬ ਕਸਦਿ-ਇਰਾਦਾ ਕੀਤਾ ਹੈ। ਕੁਸ਼ਤਾਨਿ-ਮਾਰਨ ਦਾ। ਮਾਸਤ-ਸਾਨੂੰ ਹੈ। ਮਜ਼ਲੂਮਿ-(ਜਿਸ ਉਤੇ ਜੁਲਮ ਹੋਇਆ ਹੋਵੇ, ਉਸਨੂੰ 'ਮਜ਼ਲੂਮ ਕਹਿੰਦੇ ਹਨ)। ਮਾ-ਸਾਡਾ। ਬ ਸੂਇ-ਤਰਫ਼, ਵਲ। ਦਰੀਂ-ਵਿਚ ਇਸ। ਬ ਮਾ-ਸਾਡੇ ਨਾਲ। ਚਿਹ-ਕੀ। ਮਾ ਦਰੀਂ ਫ਼ਿਕਰ-ਮੈਂ ਇਸ ਫ਼ਿਕਰ ਵਿਚ ਹਾਂ। ਕੁਨਦ-ਕਰਦਾ ਹੈ।

ਅਰਥ–(ਜਦ ਤੋਂ) ਜ਼ਾਲਮ ਨੇ ਦਿਲ ਨਾਲ ਸਾਨੂੰ ਮਾਰਨ ਦਾ ਇਰਾਦਾ ਕੀਤਾ ਹੈ। (ਤਦ ਤੋਂ ਹੀ) ਸਾਡਾ ਮਜਲੂਮ ਦਿਲ ਵਾਹਿਗੁਰੂ ਵਲ (ਲਗਾ) ਹੈ। ਉਹ ਇਸ ਫਿਕਰ ਵਿਚ ਹੈ, ਜੋ ਸਾਡੇ ਨਾਲ ਕੀ ਕਰੇ? ਮੈਂ ਇਸ ਵਿਚਾਰ ਵਿਚ ਹਾਂ (ਵੇਖੀਏ) ਵਾਹਿਗੁਰੂ ਕੀ ਕਰਦਾ ਹੈ?

ਪੰਜਾਬੀ ਉਲਥਾ–

ਜ਼ਾਲਮ ਮੈਨੂੰ ਦਿਲ ਆਪਣੇ ਵਿਚ, ਖਿਆਲ ਮਾਰਨ ਦਾ ਕੀਤਾ।
ਮੇਰੇ ਦਿਲ ਮਜ਼ਮੂਮ ਨੇ ਤਦ ਤੋਂ, ਤਕਵਾ ਪ੍ਰਭ ਦਾ ਲੀਤਾ।
ਵੈਰੀ ਦਾਉ ਤਕਾਈ ਬੈਠਾ, ਚਾਹੇ ਚੋਟ ਚਲਾਉਨੀ,
ਮੈਨੂੰ ਏਹ ਭਰੋਸਾ ਦਿਲ ਵਿਚ, ਹੁੰਦਾ ਪ੍ਰਭੂ ਦਾ ਕੀਤਾ।

੧੪

ਦਰ ਹਾਸਿਲ ਉਮਰ ਆਂ ਚਿ ਮਾ ਯਾਫ਼ਤਾਏਮ॥
ਦਰ ਹਰ ਦੁ ਜਹਾਂ ਯਾਦਿ ਖੁਦਾ ਯਾਫ਼ਤਾ ਏਮ॥
ਈਂ ਹਸ੍ਤੀ ਏ ਖੇਸ਼ਤਨ ਬਲਾ ਬੂਦ ਅਜ਼ੀਮ॥