ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/199

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੧੮੫)

ਨੁਮਾ-ਵਧਣਾ ਫੁਲਣਾ, ਦੁਨਿਆ ਦੀ ਵਡਿਆਈ, ਮਰਾਤਬਾ। ਗੈਰਿ ਦੀਗਰ-ਹੋਰ ਕਿਸੇ ਦੂਜੇ। ਖਾਨਾਏ-ਘਰ। ਨਕਸਿ-ਤਸਵੀਰ।

ਅਰਥ–ਤੇਰੇ ਦਰ ਦੀ ਧੂੜੀ ਤੋਂ (ਅਸਾਂ) ਮੁਮੀਰਾ ਪਾਇਆ ਹੈ। ਉਸੇ ਦੌਲਤ ਤੋਂ (ਅਸਾਂ) ਜਗਤ ਦੀ ਵਡਿਆਈ ਨੂੰ ਪਾਇਆ ਹੈ। ਅਸੀਂ ਕਿਸੇ ਹੋਰ ਦੂਜੇ ਦੇ ਅਗੇ ਸਿਜਦਾ ਨਹੀਂ ਕਰਦੇ (ਕਿਉਂਕਿ) ਦਿਲ ਦੇ ਘਰ ਵਿਚੋਂ ਹੀ ਖੁਦਾ ਦੀ ਤਸਵੀਰ ਨੂੰ ਪਾਇਆ ਹੈ।

ਪੰਜਾਬੀ ਉਲਥਾ–


ਦਰ ਤੇਰੇ ਦੀ ਧੂੜੀ ਸੁਰਮਾ ਵਿਚ ਅੱਖੀਂ ਦੇ ਪਾਇਆ।
ਅੱਖਾਂ ਅੰਦਰ ਉਸਦੀ ਕਿਰਪਾ, ਨੂਰੋ ਨੂਰ ਦਿਸਾਇਆ।
ਮੈਂ ਨਾ ਕਰਦਾ ਸਿਜਦਾ ਹਰਗਿਜ਼, ਦੂਜੇ ਹੋਰ ਕਿਸੇ ਨੂੰ,
ਦਿਲ ਖਾਨੇ ਦੇ ਅੰਦਰੋਂ ਜਦ ਤੋਂ, ਵਾਹਿਗੁਰੂ ਦਰਸ਼ਨ ਪਾਇਆ।

੧੬

ਗੋਯਾ ਖਬਰ ਅਜ਼ ਯਾਦਿ ਖ਼ੁਦਾ ਯਾਫ਼ਤਏਮ॥
ਈਂ ਜਾਮਿ ਲਬਾ ਲਬ ਅਜ਼ ਕੁਜਾ ਯਾਫ਼ਤਾਏਮ॥
ਜੁਜ਼ ਤਾਲਿਬਿਹਕ ਨਸੀਬਿ ਹਰ ਕਸ ਨ ਬਵਦ॥
ਕੀਂ ਦੌਲਤਿ ਨਾਯਾਬ ਕਿ ਮਾ ਯਾਫ਼ਤਾ ਏਮ॥

ਜਾਮਿ-ਪਿਆਲਾ। ਲਬਾਲਬ-ਨਕੋ ਨੱਕ ਭਰਿਆ ਹੋਇਆ। ਕੁਜਾ-ਕਿਥੋਂ ਜੁਜ਼-ਬਿਨਾਂ। ਤਾਲਿਬਿ-ਲੋੜਵੰਦ। ਨਸੀਬਿ-ਭਾਗਾਂ ਵਾਲਾ। ਕੀ—ਜੋ ਕਿ ਇਹ। ਨਾਯਾਬ—ਦੁਰਲੱਭ।

ਅਰਥ–ਨੰਦ ਲਾਲ ਨੇ (ਇਹ) ਖਬਰ ਵਾਹਿਗੁਰੂ ਦੇ ਸਿਮਰਨ ਤੋਂ ਪਾਈ ਹੈ। ਇਹ ਨਕੋ ਨੱਕ ਭਰਿਆ ਹੋਇਆ ਪਿਆਲਾ ਕਿਥੋਂ ਪਾਈਦਾ ਹੈ। ਵਾਹਿਗੁਰੂ ਦੇ ਤਾਲਬ ਤੋਂ ਬਿਨਾਂ ਹਰ ਕੋਈ ਮਨੁਖ ਭਾਗਾਂ