ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/201

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੮੭)

ਅਤੇ ਦੁਨੀਆ ਵਾਲਿਆਂ ਨੂੰ ਕੀ ਪਤਾ ਹੈ।

ਪੰਜਾਬੀ ਉਲਥਾ–


ਨਾਸਵੰਤ ਇਸ ਦੁਨੀਆ ਅੰਦਰ, ਕਦ ਤਕ ਪੈਰ ਜਮਾਵੇਂਗਾ?
ਲੋਕਾਂ ਕਦੇ ਸ਼ਰਮਿੰਦਾ ਕਰਦਾ, ਸ਼ਰਮਿੰਦੀ ਕਦਿ ਉਠਾਵੇਂਗਾ।
ਭੋਗ ਪਦਾਰਥ ਹਡੀਆਂ ਉਤੇ, ਕਦ ਤਕ ਕੁਤਿਆਂ ਵਾਂਗ ਲੜੇਂ,
ਦੁਨੀਦਾਰਾਂ ਤੇ ਦੁਨੀਆ ਜਾਣੇ, ਫਿਰ ਨਾ ਮਨ ਪਛਤਾਵੇਂਗਾ।

੧੭

ਗੋਯਾ ਅਗਰ ਆਂ ਜਮਾਲ ਦੀਦਨ ਦਾਰੀ॥
ਅਜ਼ ਖ਼ੁਦ ਹਵਸੇ ਮੈਲਿ ਰਮੀਦਨ ਦਾਰੀ॥
ਜ਼ੀ ਦੀਦਹ ਮੰਬੀਂ ਕਿ ਹਿਜਾਬਸਤ ਤੁਰਾ॥
ਬੇ ਦੀਦਹ ਬਿ ਬੀਂ ਹਰਾਂ ਚ ਦੀਦਨ ਦਾਰੀ॥

ਦੀਦਨ ਦਾਰੀ- ਵੇਖਣਾ ਚਾਹੁੰਦਾ ਹੈ। ਹਵਸੇ-ਲਾਲਚ। ਰਮੀਦਨ-ਅੰਸ਼ਾਂ ਨ। ਦਾਰੀ-ਨਾ ਰਖ। ਦੀਦਹ-ਅੱਖਾਂ। ਜ਼ੀਂ-[ਅਜ਼ੀਂ] ਇਨ੍ਹਾਂ। ਮੰਬੀਂ-ਨਹੀਂ ਵੇਖਦਾ। ਹਿਜਾਬਸਤ-ਪੜਦਾ ਹੈ। ਬੇ-ਬਿਨਾਂ। ਬਿ ਬੀਂ-ਵੇਖ। ਹਰਾਂ ਚਿ-ਜਿਸਨੂੰ ਕਿ।

ਅਰਥ–ਨੰਦ ਲਾਲ! ਜੇਕਰ ਉਸਦਾ ਜਮਾਲ ਵੇਖਣਾ ਚਾਹੁੰਦਾ ਹੈ। (ਤਾਂ) ਆਪਣੇ ਵਿਚ ਲਾਲਚ ਦੀ ਮੈਲ ਦੀ ਅੰਸ ਨੂੰ ਨਾ ਰਖ। ਇਨ੍ਹਾਂ ਅੱਖਾਂ ਨਾਲ ਨਹੀਂ ਦਿਸਦਾ ਜੋ ਤੇਰੇ ਅੰਦਰ ਲੁਕਿਆ ਹੋਇਆ ਹੈ। ਅੱਖਾਂ ਤੋਂ ਬਿਨਾਂ (ਉਸਨੂੰ) ਵੇਖ, ਜਿਸਨੂੰ ਕਿ ਤੂੰ ਵੇਖਣਾ ਚਾਹੁੰਦਾ ਹੈ।

ਪੰਜਾਬੀ ਉਲਥਾ–

ਰੂਪ ਜਮਾਲ ਪ੍ਰੀਤਮ ਜੀ ਦਾ, ਦਰਸ' ਤੂੰ ਜੇਕਰ ਲੋੜੇਂ।
ਮੋਹ ਮਾਇਆ ਤੇ ਲੋਭ ਲਾਲਚ ਤੋਂ, ਮਨ ਦੀਆਂ ਵਾਗਾਂ ਮੋੜੇਂ।