ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/202

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੧੮੮)

ਇਨਾਂ ਅੱਖਾਂ ਦੇ ਨਾਲ ਨਾ ਤਕੀਂ, ਏਹ ਤੇਰੇ ਚਿ ਪੜਦੇ ਹਨ।
ਅੱਖੀ ਬਾਝਹੁ ਦਰਸਨ ਦਿਸਦਾ, ਜਿ ਗੁਰ ਚਰਨਾਂ ਸੰਗ ਜੋੜੇ।

੧੮

ਮੌਜੂਦ ਖ਼ੁਦਾਸ੍ਤ ਤੋ ਕਿਰਾ ਮੈ ਜੋਈ॥
ਮਕਸੂਦ ਖ਼ੁਦਾਸ੍ਤ ਤੋਂ ਕੁਜਾ ਮੇ ਪੋਈ॥
ਈਂ ਦਰ ਦਾ ਜਹਾਂ ਨਿਸ਼ਾਨ ਦੋਲਤਿ ਤੁਸ੍ਤ॥
ਯਾਨੇ ਸੁਖ਼ਨ ਅਜ਼ ਜਬਾਨਿ ਹਕ ਮੇ ਗੋਈ॥

ਮੌਜੂਦ-ਪ੍ਰਗਟ, ਪ੍ਰਤੱਖ। ਖੁਦਾ-ਵਾਹਿਗੁਰੂ। ਖੁਦਾਸਤ-ਵਾਹਿਗੁਰ ਹੈ। ਕਿ ਰਾ-ਕਿਸ ਨੂੰ। -ਤੂੰ। ਮੇ ਜੋਈ-ਚੂੰਡਦਾ ਹੈ। ਮਕਸਦ-ਹਾਸਲ, ਪਾਪਤ। ਕੁਜਾ-ਕਿਥੇ। ਮੈਂ ਪੋਈ-ਫਿਰਦਾ ਹੈਂ, (ਜਾਂ) ਦੌੜ ਰਿਹਾ ਹੈ। ਤੁਸਤ-ਤੇਰੀ ਹੈ। ਯਾਨੇ-ਅਰਥਾਤ। ਸੁਖ਼ਨ-ਬਚਨ। ਜ਼ਬਾਨਿ-ਜੀਭ ਤੋਂ। ਮੇ ਗੋਈ-ਬੋਲਦਾ ਹੈ।

ਅਰਥ–(ਜਦ ਕਿ ਖੁਦਾ ਪ੍ਰਗਟ ਹੈ, (ਤਾਂ) ਤੂੰ ਕਿਸ ਨੂੰ ਲਭ ਰਿਹਾ ਹੈਂ? (ਜਦ ਕਿ) ਖੁਦਾ ਪ੍ਰਾਪਤ ਹੈ, (ਤਾਂ) ਤੂੰ ਕਿਸ ਥਾਂ ਤੇ ਫਿਰ ਰਿਹਾ ਹੈਂ? ਏਹ ਸਾਰੇ ਦੋਵੇਂ ਲੋਕ ਤੇਰੀ ਦੌਲਤ ਮਾਯਾ ਦੇ ਨਿਸ਼ਾਨ ਹਨ। ਅਰਥਾਤ (ਸਾਡੀ) ਜਬਾਨ ਤੋਂ (ਉਹ) ਵਾਹਿਗੁਰੂ ਹੀ ਬਚਨ ਬੋਲਦਾ ਹੈ।

ਪੰਜਾਬੀ ਉਲਥਾ–


ਵਾਹਿਗੁਰੂ ਜਦ ਹਾਜ਼ਰ ਨਾਜ਼ਰ, ਫੇਰ ਤੂੰ ਕਿਥੇ ਲਭ ਰਿਹਾ?
ਹਰ ਇਕ ਥਾਂ ਤੇ ਜਦ ਉਹ ਪਾਪਤ,ਫਿਰ ਤੂੰ ਕਿਧਰ ਆਪ ਰਿਹਾ।
ਦੋਹੂੰ ਲੋਕਾਂ ਦੇ ਅੰਦਰ ਤੇਰੇ, ਦੋਲਤ ਭਰੇ ਖਜ਼ਾਨੇ ਹਨ।
ਯਾਨੇ ਆਪ ਉਹ ਜੀਭ ਸਾਡੀ ਤੋਂ, ਪਤਾ ਆਪੇ ਹੀ ਦਸ ਰਿਹਾ।