ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/203

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੧੮੯)

ਫੁਟਕਲ ਬੈਂਤ

ਮ ਬਰ ਐ ਬਾਦ ਖ਼ਾਕਮ ਅਜ਼ ਦਰਿ ਦੋਸ੍ਤ॥
ਦੁਸ਼ਮਨਮ ਸਰਜ਼ਿਨਸ ਕੁਨਦ ਕਿ ਹਰ ਜਾਈਸ੍ਤ॥

ਮ ਬਰ - ਨ ਲਿਆ। ਬਾਦ-ਹਵਾ, ਪਉਣ। ਖ਼ਾਕਮ-ਮੇਰੀ ਮਿੱਟੀ। ਦੁਸ਼ਮਨਮ-ਵੈਰੀ ਮੇਰੇ। ਸਰਜ਼ਨਿਸ-ਮੇਹਣੇ ਮਾਰਦੇ ਹਨ। ਹਰ ਜਾਈਸਤ-ਸਭ ਜਗ੍ਹਾ ਤੇ।

ਅਰਥ–ਹੇ ਹਵਾ! ਮੇਰੀ ਮਿਟੀ ਭੀ ਪ੍ਰੀਤਮ ਦੇ ਦਰ ਤੋਂ (ਉਡਾਕੇ) ਨਾ ਲਿਆਓ। ਮੇਰੇ ਵੈਰੀ ਬੋਲੀ ਮਾਰਨਗੇ, (ਕਿ ਇਹ) ਸਭ ਜਗ੍ਹਾ ਤੇ ਪਈ ਫਿਰਦੀ ਹੈ।

ਪੰਜਾਬੀ ਉਲਥਾ–

ਨੀ ਵਾਏ! ਮੇਰੇ ਤਨ ਦੀ ਮਿੱਟੀ, ਯਾਰ ਦੇ ਦਰ ਤੋਂ ਲਿਆਈ ਨਾ।
ਦੂਤੀ ਦੁਸ਼ਮਨ ਮੇਹਣੇ ਦੇਸਨ, ਦਰ ਦਰ ਤੇ ਪਈ ਫੌਂਦੀ।

ਨੇਸ੍ਤ ਗ਼ੈਰ ਅਜ਼ ਯਕ ਸ਼ਨਮ ਦਰ ਪਰਦਹੇ ਦੈਰੋ ਹਰਮ॥
ਕੈ ਸ਼ਵਦ ਆਤਿਸ਼ ਦੁ ਰੰਗ ਅਜ਼ ਇਖ਼ਤਲਾਫ਼ੇ ਸੰਗਹਾ॥

ਨੇਸਤ-ਨਹੀਂ ਹੈ। ਸਨਮ-ਮਾਹੀ, ਪ੍ਰੀਤਮ। ਦੈਰੋ ਹਰਮ-ਮਸੀਤ ਅਤੇ ਮੰਦਰ। ਕੈ-ਕਿਵੇਂ। ਸ਼ਵਦ-ਹੋਵੇਗੀ। ਆਤਿਸ਼-ਅੱਗ। ਇਖ਼ਤਲਾਫ਼ੇ-ਵਖੋ ਵਖ। ਸੰਗਹਾ-ਪੱਥਰਾਂ।

ਅਰਥ–ਮੰਦਰ ਤੇ ਮਸੀਤ ਦੇ ਪੜਦੇ ਵਿਚ ਇਕ ਪ੍ਰੀਤਮ (ਵਾਹਿਗੁਰੂ) ਤੋਂ ਬਿਨਾਂ ਹੋਰ (ਕੋਈ ਦੂਜਾ) ਨਹੀਂ ਹੈ। ਪੱਥਰਾਂ ਦੇ ਵਖੋ ਵੱਖਰਾ ਹੋਣ ਤੋਂ ਅੱਗ ਦੋਹੁੰ ਰੰਗਾਂ ਦੀ ਕਿਸ ਤਰ੍ਹਾਂ ਹੋ ਸਕੇਗੀ।