ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/204

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੧੯o)

ਪੰਜਾਬੀ ਉਲਥਾ–

ਮਸਜ਼ਿਦ ਮੰਦਰ ਪੜਦੇ ਅੰਦਰ,ਬਾਝ ਪ੍ਰੀਤਮ ਹੋਰ ਨਹੀਂ।
ਵਖੋ ਵਖ ਦੋ ਪੱਥਰਾਂ ਦੀ ਅੱਗ, ਕਦੇ ਦੋ-ਰੰਗੀ ਹੋਵੇ ਨਾ।

ਆਸਮਾਂ ਸਿਜਦਹ ਕੁਨਦ ਪੇਸਿ ਜ਼ਿਮੀਨੋ ਕਿ ਬਰੋ॥
ਯਕ ਦੁ ਕਸ ਅਜ਼ ਪੈ ਅਜ਼ਕਾਰਿ ਖ਼ੁਦਾ ਬਿਨਸ਼ੀਨੰਦ॥

ਆਸਮਾਂ-ਅਕਾਸ਼। ਸਿਜਦੇਹ ਕੁਨਦ-ਮੱਥਾ ਟੇਕਦਾ ਹੈ। ਪੇਸ਼ਿ-ਅਗੇ। ਬਰੋ-ਉਸਦੇ ਉਤੇ। ਯਕ ਦੁ ਕਸ-ਇਕ ਦੋ ਆਦਮੀ। ਅਜ਼ਕਾਰਿ-[ਜ਼ਿਕਰ ਦਾ ਬ: ਬ:] ਸਿਮਰਨ ਕਰਨਾ। ਬਿ ਨਸ਼ੀਨੰਦ-ਬੈਠੇ ਹੋਏ ਹਨ।

ਅਰਥ–ਅਕਾਸ਼ ਧਰਤੀ ਦੇ ਅਗੇ ਸਿਜਦਾ ਕਰਦਾ ਹੈ, (ਕਿਉਂ) ਜੋ ਉਸਦੇ ਉਤੇ ਇਕ ਦੋ ਆਦਮੀ, ਰੱਬ ਦਾ ਸਿਮਰਨ ਕਰਨ ਵਾਲੇ ਬੈਠੇ ਹੋਏ ਹਨ।

ਪੰਜਾਬੀ ਉਲਥਾ–

ਧਰਤੀ ਅਗੇ ਸਿਜਦਾ ਕਰਦਾ, ਹਰ ਦਮ ਰਹੇ ਅਕਾਸ਼ ਪਿਆ।
ਉਸਦੇ ਉਤੇ ਇਕ ਦੋ ਵਸਦੇ, ਰੱਬ ਨੂੰ ਸਿਮਰਨ ਵਾਲੇ।

ਬ ਜ਼ੇਰਿ ਸਾਯਾ ਏ ਤੂਬਾ ਮੁਰਾਦਹਾ ਯਾਬੀ॥
ਬ ਜ਼ੇਰਿ ਸਾਯਾਇ ਮਰਦਾਨਿ ਹਕ ਖ਼ੁਦਾ ਯਾਬੀ॥

ਬ ਜ਼ੇਰਿ-ਹੇਠਾਂ। ਸਾਯਾ ਏ-ਪਛਾਵੇਂ। ਤੂਬਾ-ਕਲਪ ਬਿਛੁ। ਮੁਰਾਦਹਾ-ਮੁਰਾਦਾਂ। ਯਾਬੀ-ਤੂੰ ਪਾਵੇਂਗਾ। ਮਰਦਾਨਿ-ਮਰਦਾਂ ਦੇ। ਮਰਦਾਨਿ ਹਕ-ਵਾਹਿਗੁਰੂ ਦੇ ਮਰਦਾਂ [ਸੰਤਾਂ] ਦੇ।

ਅਰਥ–ਕਲਪ ਬ੍ਰਿਛ ਦੇ ਪਰਛਾਵੇਂ ਹੇਠਾਂ ਤੂੰ ਮੁਰਾਦਾਂ ਪਾਵੇਂਗਾ। (ਪਰ) ਸੰਤਾਂ ਦੇ ਪਰਛਾਵੇਂ ਹੇਠਾਂ ਤੂੰ ਵਾਹਿਗੁਰੂ ਨੂੰ ਪਾਵੇਂਗਾ।

ਪੰਜਾਬੀ ਉਲਥਾ–

ਕਲਪ ਬ੍ਰਿਛ ਦੇ ਹੇਠਾਂ ਜਾ ਕੇ, ਮਨ ਇੱਛਤ ਫਲ ਪਾਵੇਂਗਾ।
ਸਾਧ ਸੰਗਤ ਦੇ ਆਸਰੇ ਹੋਕੇ, ਵਾਹਿਗੁਰੂ ਪ੍ਰੀਤਮ ਪਾਵੇਂਗਾ।

॥ਸੰਪੂਰਨ॥