ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/21

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੭)

ਉਸ ਚਿਰ ਦਾ ਵਰਣਨ ਕੀਤਾ ਹੈ, ਕਿ ਜਦੋਂ ਧਰਤੀ ਤੇ ਅਕਾਸ਼ ਦਾ ਕੋਈ ਨਾਮ ਥੇਹ ਨਹੀਂ ਸੀ, ਤਦੋਂ ਤੋਂ ਹੀ ਮੈਂ ਦਰਸ਼ਨ ਦੀ ਸਿੱਕ ਕਰ ਰਿਹਾ ਹਾਂ ਤੇ ਦਰਸ਼ਨ ਦੇ ਵਾਸਤੇ ਹੀ ਅਨੇਕਾਂ ਜਨਮ ਧਾਰੇ ਹਨ।

(੬) 'ਆਖਾਂ ਜੀਵਾਂ ਵਿਸਰੈ ਮਰਿ ਜਾਉ॥'ਦਾ ਵਰਣਨ ਕਰਕੇ ਅੰਤ ਵਿਚ ਬੇਨਤੀ ਕੀਤੀ ਹੈ, ਮੁਕਤੀ ਦਾਤਿਆ! ਛੇਤੀ ਤੋਂ ਛੇਤੀ ਮਿਤ੍ਰ ਨਾਲ ਮਿਲਾ ਦੇਹ, ਕਿਉਂਕਿ-ਬਿਨ ਮਿਲਬੇ ਨਾਹੀ ਸੰਤੋਖਾ ਪੇਖ ਦਰਸ਼ਨ ਨਾਨਕ ਜੀਜੈ ॥'

ਪੰਜਾਬੀ ਉਲਥਾ-

ਭਗਤੀ ਤਾਂਘ ਲਗੀ ਜਦ ਭਾਰੀ, ਤਦ ਇਸ ਤਨ ਵਿਚ ਆਯਾ ਸੀ।
ਨਹੀਂ ਤਾਂ ਇਥੇ ਆਵਨ ਸੰਦਾ, ਨਫਾ ਨ ਕੁਝ ਭੀ ਪਾਯਾ ਸੀ।
ਉਮਰਾ ਚੰਗੀ ਓਹੀ ਜਾਣੋ, ਵਿਚ ਸਿਮਰਨ ਜੋ ਬੀਤ ਜਾਏ,
ਨਹੀਂ ਤਾਂ ਨੀਲੇ ਏਸ ਅਕਾਸੋਂ, ਕੀ ਕੁਝ ਲਾਭ ਉਠਾਯਾ ਸੀ।
ਜਿਸ ਛਿਨ ਪ੍ਰੀਤਮ ਯਾਦ ਨ ਆਵੈ, ਮਰਣਾ ਉਸ ਛਿਨ ਹੁੰਦਾ ਏ,
ਬਿਨੁ ਸਿਮਰਨ ਜੋ ਸਮਾਂ ਬਿਤਾ, ਮੁਖ ਤੇ ਦਾਗ਼ ਲਗਾਯਾ ਸੀ।
ਚਰਨ ਪਵਿਤ੍ਰ ਧੂੜੀ ਉਸ ਤੋਂ, ਤਨ ਮਨ ਸਦਕੇ ਕੀਤਾ ਏ,
ਭੂਲੇ ਭਟਕੇ ਮਨ ਮੇਰੇ ਨੂੰ, ਜਿਨ ਤੇਰਾ ਰਾਹ ਦਿਖਾਯਾ ਸੀ।
ਧਰਤਿ, ਅਕਾਸ਼, ਪਤਾਲਾਂ ਦਾ ਭੀ, ਨਾ ਸੀ ਕੁਈ ਨਿਸ਼ਾਨ ਜਦੋਂ,
ਦਰਸਨ ਤਾਂਘ ਪਿਆਰੇ ਦੀ ਨੇ, ਵਿਚ ਸਿਜਦੇ ਤਦੇ ਪਾਯਾ ਸੀ।
ਨੰਦ ਲਾਲ ਪ੍ਰਭ ਸਿਮਰਨ ਬਾਝੋਂ, ਜਿੰਦੜੀ ਮੂਲ ਰਹਾਵੇ ਨ,
ਛੇਤੀ ਦਿਓ ਰਿਹਾਈ ਮੈਨੂੰ, ਮਨ ਪ੍ਰੀਤਮ ਵਲ ਧਾਯਾ ਸੀ ॥੧॥