ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/22

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੮)



ਗ਼ਜ਼ਲ ਨੰ: ੨

ਦੀਨੋ ਦੁਨੀਆਂ ਦਰ ਕਮੰਦੇ ਆਂ ਪਰੀ ਰੁਖਸਾਰਿ ਮਾ ॥
ਹਰ ਦੋ ਆਲਮ ਕੀਮਤੇ ਯਕ ਤਾਰ ਮੂਏ ਯਾਰਿ ਮਾ

ਦੀਨੋ-ਧਰਮ ਤੇ । ਦੁਨੀਆਂ-ਜਗਤ, ਸੰਸਾਰ, ਇਹ ਦਿਸ਼ਨ ਵਾਲਾ ਪਸਾਰਾ। ਦਰ-ਵਿਚ। ਕਮੰਦੇ-ਫਾਹੀ ਦੇ। ਆਂ-ਉਸ। ਪਰੀ-ਅਪਛਰਾਂ, ਦੇਵ ਲੋਕ ਦੀ ਇਸਤ੍ਰੀ। ਰੁਖ਼ਸਾਰ-ਗੱਲ੍ਹਾਂ, ਭਾਵ-ਚੇਹਰਾ। ਮਾ - ਮੇਰਾ, ਸਾਡਾ। ਹਰ ਦੋ-ਸਤ ਦੋਵੇਂ। ਆਲਮ-ਲੋਕ । ਕੀਮਤੇ-ਮੁਲ ਹਨ। ਯਕ-ਇਕ। ਤਾਰ-ਵਾਲ, ਰੋਮ। ਮੂਏ-ਕੇਸ, ਵਾਲ । ਯਾਰੇ ਮਾ - ਮਿਤ੍ਰ, ਮੇਰੇ, ਮੇਰੇ ਦੋਸਤ॥

ਅਰਥ-ਮੇਰਾ ਦੀਨ ਤੇ ਦੁਨੀਆਂ, ਉਸ ਪਰੀ ਦੇ ਚੇਹਰੇ ਦੀ ਫਾਹੀ ਵਿਚ ਹੈ। (ਜਿਸ) ਮੇਰੇ ਮਿਤ੍ਰ ਦੇ ਕੇਸਾਂ ਦੇ ਇਕ ਵਾਲ ਦਾ ਮੁੱਲ ਦੋਵੇਂ ਲੋਕ ਹਨ।

ਮਾ ਨਮੇ ਆਰੇਮ ਤਾਬੇ ਗ਼ਮਜ਼ ਏ ਮਿਯਗਾਨ ਊ॥
ਯਕ ਨਿਗਾਹੇ ਜ਼ਾਂ ਫਿਜ਼ਾਇਸ਼ ਬਸ ਬਵਦ ਦਰਕਾਰਿ ਮਾ॥

ਮਾ - ਅਸੀਂ। ਨਮੇ - ਨਹੀਂ। ਆਰੇਮ - ਲਿਆਉਂਦਾ। ਤਾਬੇ-ਝਾਲਾ। ਗ਼ਮਜ਼ਏ - ਇਕ ਨਖਰਾ। ਮਿਹਯਾਨ[1] - ਪਲਕਾਂ ਝੂਮਣੀਆਂ। ਉ-ਉਸ ਦੀਆਂ। ਯਕ-ਇਕ। ਨਿਗਾਹੇ-ਨਜ਼ਰ ਉਤੋਂ। ਜਾਂ-ਜਾਨ, ਜਿੰਦੜੀ। ਫਿਜ਼ਾ-ਵਧੌਣ ਵਾਲੀ । ਅਸ਼-ਉਸ ਦੀ। ਬਚ-ਕਾਫੀ। ਬਵਦ-ਹੁੰਦੀ ਹੈ। ਦਰਕਾਰੇ-ਲੋੜਵੰਦ। ਮਾਂ-ਸਾਨੂੰ।

ਅਸੀਂ ਉਸਦੀਆਂ ਪਲਕਾਂ ਦੇ ਨਖ਼ਰੇ ਦੀ ਝਾਲ ਨਹੀਂ ਝਲ ਸਕਦੇ। ਜ਼ਿੰਦਗੀ ਨੂੰ ਵਧਾਉਣ ਵਾਲੀ ਸਾਡੇ ਲਈ ਉਸਦੀ ਇਕ ਨਜ਼ਰ ਦੀ ਲੋੜ ਹੀ ਕਾਫੀ ਹੁੰਦੀ ਹੈ।


  1. ਮਿਯਗਾਨ