ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/23

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੯)

ਗਾਹਿ ਸੂਫੀ ਗਾਹਿ ਜ਼ਾਹਦ ਗਾਹਿ ਕਲੰਦਰ ਮੇ ਸ਼ਵਦ॥
ਰੰਗਹਾਏ ਮੁਖ਼ਤਲਿਫ਼ ਦਾਰਦ ਬੁਤੇ ਅਯਾਰਿ ਮਾ॥

ਗਾਹਿ-ਕਦੇ। ਮੇ ਸ਼ਵਦ-ਹੋ ਜਾਂਦਾ ਹੈ। ਰੰਗਹਾਏ-ਬਹੁਤ ਤਰ੍ਹਾਂ ਦੇ ਰੰਗ॥ ਮੁਖਤਲਿਫ਼-ਵਖੋ ਵਖ ਕਿਸਮਾਂ ਦੇ। ਦਾਰਦ-ਰਖਦਾ ਹੈ। ਬੁਤੇ-ਬੁਤ, ਸਰੀਰ,! ਅਯਾਰਿ - ਚਲਾਕ, ਬਹੁਰੂਪੀਆ, ਕਈ ਤਰਾਂ ਦੀ ਸ਼ਕਲਾਂ ਵਟਾ ਲੈਣ ਵਾਲੇ ਪੁਰਸ਼ ਨੂੰ ਅਯਾਰਿ ਕਹਿੰਦੇ ਹਨ। ਮਾ-ਮੇਰਾ।

ਅਰਥ—ਕਦੇ ਗਿਆਨੀ, ਕਦੇ ਕਰਮਕਾਂਡੀ ਅਤੇ ਕਦੇ ਦੁਨੀਆਂ ਵਲੋਂ ਮਸਤ ਫਕੀਰ ਹੋ ਜਾਂਦਾ ਹੈ। ਵਖੋ ਵਖ ਕਿਸਮਾਂ ਦੇ ਬਹੁਤ ਸਾਰੇ ਰੰਗ ਰਖਦਾ ਹੈ, ਮੇਰਾ ਬਹੁਰੂਪੀਆ (ਅਪਣੇ) ਸਰੀਰ ਉਤੇ।

ਕਦਰਿ ਲਾਲੇ ਊ ਬਜੁਜ਼ ਆਸ਼ਕ ਨ ਦਾਨਦ ਹੇਚ ਕਸ॥
ਕੀਮਤੇ ਯਾਕੂਤ ਦਾਨਦ ਚਸ਼ਮਿ ਗੌਹਰ ਬਾਰਿ ਮਾ॥

ਕਦਰਿ ਲਾਲੇ - ਲਾਲ ਦੀ ਕਦਰ। ਊ - ਉਸ। ਬਜੁਜ਼ - ਬਿਨਾਂ, ਬਗੈਰ। ਆਸ਼ਕ-ਪ੍ਰੇਮੀ। ਦਾਨਦ - ਜਾਣਦਾ। ਨ - ਨਹੀਂ। ਹੇਚ ਕਸ - ਕੁਝ ਭੀ। ਕੀਮਤੇ - ਮੁਲ। ਯਾਕੂਤ - ਹੀਰਾ, (੨) ਇਕ ਤਰ੍ਹਾਂ ਦਾ ਕੀਮਤੀ ਪੱਥਰ। ਚਸ਼ਮ-ਅੱਖ। ਗੌਹਰ-ਮੋਤੀ ਬਾਰ-ਬਾਰਸ਼ ਕਰਨ ਵਾਲੀ। ਮਾ-ਮੇਰੀ।

ਅਰਥ-ਉਸ ਲਾਲ ਦੀ ਕਦਰ, ਪ੍ਰੇਮੀ ਤੋਂ ਬਿਨਾਂ (ਹੋਰ) ਕੋਈ ਕੁਝ ਭੀ ਨਹੀਂ ਜਾਣਦਾ। (ਉਸ) ਯਾਕੂਤ ਦਾ ਮੁਲ, ਮੋਤੀਆਂ ਦਾ ਮੀਂਹ ਵਸਾਉਣ ਵਾਲੀ ਮੇਰੀ ਅੱਖ ਹੀ ਜਾਣਦੀ ਹੈ।

ਹਰ ਨਫ਼ਸ ਗੋਯਾ ਬ ਯਾਦਿ ਨਰਗਸਿ ਮਖ਼ਮੂਰਿ ਊ॥
ਬਾਦਾਹਾਇ ਸ਼ੌਕ ਮੇ ਨੋਸ਼ਦ ਦਿਲੇ ਹੁਸ਼ਿਆਰਿ ਮਾ॥

ਹਰ-ਸਭ, ਸਾਰੇ। ਨਫ਼ਸ-ਸ੍ਵਾਸ। ਬ-ਸਾਥ, ਵਿਚ। ਯਾਦਿ-ਚੇਤੇ, ਸਿਮਰਨ ਦੇ। ਨਰਗਸ-ਇਕ ਤਰ੍ਹਾਂ ਦੇ ਫੁੱਲ ਦਾ ਨਾਮ ਹੈ,ਉਸਦੀ ਉਪਮਾਂ