ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/24

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

(੧੦)

ਅੱਖਾਂ ਨੂੰ ਦਿੱਤੀ ਜਾਂਦੀ ਹੈ, ਇਸ ਲਈ ਭਾਵ ਵਿਚ ਅੱਖਾਂ ਲਈਆਂ ਜਾਂਦੀਆਂ ਹਨ। ਮਖ਼ਮੂਰਿ-ਨਸ਼ੇ ਦੀਆਂ ਭਰੀਆਂ ਹੋਈਆਂ, ਮਦਮਸਤ। ਉ-ਊਸ। ਬਾਦਾ ਹਾਇ-ਸ਼ਰਾਬ ਦਾ ਬਹੁ ਬਚਨ, ਸ਼ਰਾਬਾਂ। ਸ਼ੌਕ-ਉਤਸ਼ਾਹ, ਚਾਉ। ਮੇ ਨੋਸ਼ਦ-ਪੀਂਦਾ ਹੈ। ਦਿਲੇ-ਮਨ। ਹੁਸ਼ਿਆਰ-ਸੁਚੇਤ, ਸਾਵਧਾਨ। ਮਾ-ਮੇਰਾ।

ਅਰਥ---ਉਸ ਦੀਆਂ ਮਦਮਸਤ ਅੱਖਾਂ ਦੀ ਯਾਦ ਵਿਚ, ਨੰਦ ਲਾਲ ਹਰਿ ਇਕ ਸ੍ਵਾਸ ਕਰ ਕੇ (ਰਹਿੰਦਾ ਹੈ)। (ਮਾਨੋ) ਮੇਰਾ ਮਨ ਸਾਵਧਾਨ ਹੋ ਕੇ ਉਤਸ਼ਾਹ ਦੀਆਂ ਸ਼ਰਾਬਾਂ ਪੀਂਦਾ ਹੈ॥੨॥

ਭਾਵਾਰਥ---ਇਸ ਦੂਜੀ ਗ਼ਜ਼ਲ ਵਿਚ ਵਾਹਿਗੁਰੂ ਅਸਚਰਜ ਰੂਪ ਦਾ ਵਰਣਨ ਕੀਤਾ ਹੈ ਕਿ---

'ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮੁ ਨ ਕੋਇ।' ਹੈ, ਉਸ ਮਹਾਂ ਸ਼ਕਤੀ ਭੰਡਾਰ ਦੇ ਅਗੇ ਇਹ ਲੋਕ-ਪ੍ਰਲੋਕ ਕੋਈ ਵੁਕਅਤ ਨਹੀਂ ਰਖਦੇ, ਸਗੋਂ 'ਹਰਨ ਤਰਨ ਜਾਕਾ ਨੇਤ੍ਰ ਫੋਰ।' ਹੈ, ਉਹ ਮਹਾਂ ਸ਼ਕਤੀ ਜਦ ਗੁਰ ਜੋਤੀ ਰੂਪ ਹੋਕੇ ਪ੍ਰਕਾਸ਼ਦਾ ਹੈ, ਤਾਂ ਆਪਣੇ ਪਿਆਰਿਆਂ ਨਾਲ ਅਨੇਕ ਤਰਾਂ ਦੇ ਚੋਜ ਕਰਦਾ ਹੈ, ਕਿਉਂਕਿ ਚੋਜੀ [ਅਯਾਰ] ਜੂ ਹੋਇਆ।

'ਚੋਜੀ ਮੇਰੇ ਪਿਆਰਿਆ ਚੋਜੀ ਮੇਰੇ ਗੋਵਿੰਦਾ ਹਰਿ ਪ੍ਰਭ ਮੇਰਾ ਚੋਜੀ ਜੀਉ॥ ਆਪੇ ਕਾਨ੍ਹ ਉਪਾਇੰਦਾ ਮੇਰੇ ਗੋਵਿੰਦਾ ਆਪੇ ਗੋਪੀ ਖੋਜੀ ਜੀਉ॥'

ਚੋਜੀ-ਪ੍ਰੀਤਮ ਨੇ ਗੁਰੂ ਜੋਤੀ ਵਿਚ, ਜੋ ਚੋਜ ਕੀਤੇ ਹਨ, ਉਨ੍ਹਾਂ ਦਾ ਕੁਝ ਕੁ ਵਰਣਨ ਭਾਈ ਗੁਰਦਾਸ ਜੀ ਇਸ ਤਰ੍ਹਾਂ ਕਰਦੇ ਹਨ---

'ਧਰਮਸਾਲ ਕਰਿ ਬਹੀਦਾ, ਇੱਕਤ ਥਾਂ ਨ ਟਿਕੈ