ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/25

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

(੧੧)

ਟਿਕਾਇਆ॥ ਪਾਤਿਸ਼ਾਹ ਘਰਿ ਆਵਦੇ ਗੜ੍ਹ ਚੜ੍ਹਿਆ ਪਾਤਿਸ਼ਾਹ
ਚੜ੍ਹਾਇਆ॥ ਉਮੱਤ ਮਹਿਲ ਨ ਪਾਂਵਦੀ ਨੱਠਾ ਫਿਰੈ ਨ ਡਰੈ
ਡਰਾਇਆ॥ ਮੰਜੀ ਬਹਿ ਸੰਤੋਖਦਾ ਕੁਤੇ ਰਖ ਸ਼ਿਕਾਰ
ਖਿਡਾਇਆ॥ ਬਾਣੀ ਕਰਿ ਸੁਣ ਗਾਂਵਦਾ ਕਥੈ ਨ ਸੁਣੈ ਨਾ ਗਾਵ
ਸੁਣਾਇਆ॥ ਸੇਵਕ ਪਾਸ ਨ ਰੱਖੀਅਨਿ ਦੋਖੀ ਦੁਸਟ ਆਗੂ
ਮੁਹਿ ਲਾਇਆ॥ ਸੱਚ ਨ ਲੁਕੇ ਲੁਕਾਇਆ ਕਰਣ ਕਵਲ ਸਿਖ
ਭਵਰ ਲੁਭਾਇਆ॥ ਅਜਰੁ ਜਰੈ ਨ ਆਪੁ ਜਣਾਇਆ॥'
੨੪॥ ੨੬॥

ਪੰਜਾਬੀ ਉਲਥਾ---

ਦੀਨ-ਦੁਨੀ ਨੇ ਦੋਵੇਂ ਬੱਝ ਰਹਿ, ਜ਼ੁਲਫ ਪਿਆਰੇ ਦੀ ਅੰਦਰ,
ਕੇਸ ਮਾਹੀ ਦੇ ਇਕ ਵਾਲ ਦੀ, ਕੀਮਤ ਲੋਕ-ਪ੍ਰਲੋਕ ਨਹੀਂ।
ਮਾਹੀ ਮੇਰੇ ਦੀ ਪਲਕਾਂ ਅੰਦਰ, ਲਖਾਂ ਨਾਜ਼ ਨਿਰਾਲੇ ਹਨ,
ਇਕੋ ਨਜ਼ਰ ਮੇਹਰ ਦੀ ਕਾਫ਼ੀ ਹੋਰ ਕਿਸੇ ਦਾ ਸ਼ੌਕ ਨਹੀਂ।
ਸੂਫੀ ਜਾਹਦ ਮਸਤ ਕਲੰਦਰ ਰੰਗ ਉਸੇ ਦੇ ਸਾਰੇ ਹਨ,
ਹਰ ਇਕ ਖਾਨੇ ਦੇ ਵਿਚ ਬੈਠਾ, ਬਿਨਾ ਓਸ ਕੁਈ ਥੋਕ ਨਹੀਂ।
ਪ੍ਰੇਮੀ ਬਾਝੋਂ ਯਾਰ ਲਾਲ ਦੀ, ਕਦਰ ਕੁਈ ਭੀ ਜਾਣੇ ਨਾ,
`ਕੂਤ ਸੁਚੇ ਦਾ ਮੁਲ ਕੀ ਜਾਣੇ ਨੈਣ ਅੰਝੁ ਜਿਸ ਓਕ ਨਹੀਂ।
ਹਰ ਦਮ ਸਿਮਰਨ ਅੰਦਰ ਗੋਯਾ ਨੈਨ ਤਿਰੇ ਮਤਵਾਲੇ ਦੀ,
ਪ੍ਰੇਮ ਪਯਾਲੇ ਪੀਂਦੇ ਰਹਿੰਦੇ ਏਸ ਬਿਨਾ ਦਿਲ ਪੋਖ ਨਹੀ।੨।

ਗਜ਼ਲ ਨੰ: ੩

ਬਿਦਿਹ ਸਾਕੀ ਮਰਾ ਯਕ ਜਾਮ ਜ਼ਾਂ ਰੰਗੀਨੀਏ ਦਿਲਹਾ॥
ਬਚਸ਼ਮੇ ਪਾਕ ਬੀਂਆਸਾਂ ਕੁਨਮ ਈਂਜ਼ੁਮਲਹ ਮੁਸ਼ਕਲਹਾ॥