ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/27

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੩)

ਬਵਦ ਹੁੰਦਾ ਹੈ। ਦਾਯਮ-ਸਦਾ, ਹਮੇਸ਼ਾਂ। ਬਬੀਂ - ਵੇਖ। ਦੀਦਾਰ - ਦਰਸ਼ਨ। ਪਾਕਸ਼ - ਪਵਿਤ ਉਸ। ਰਾ - ਦਾ। ਗਿਰਦਾਬੇ — ਗਿਰਦਾਵ, ਘੁੰਮਨਘੇਰੀ। ਦਰੋ-[ਦਰ ਓ] ਵਿਚ ਉਸ ਦੇ। ਹਾਂਇਲ - ਪਈ ਹੋਈ। ਦਰਿਆ - ਨਦੀ। ਓ - ਅਤੇ, ਔਰ। ਸਾਹਿਲਹਾ - ਕੰਢੇ, ਕਿਨਾਰੇ।

ਅਰਥ—ਵਾਹਿਗੁਰੂ ਸਦਾ (ਹੀ ਹਰ ਥਾਂ ਤੇ) ਹਾਜ਼ਰ ਹੁੰਦਾ ਹੈ, ਉਸਦੇ ਪਵਿਤ੍ਰ ਦਰਸ਼ਨ ਨੂੰ ਵੇਖ। ਉਸ ਵਿਚ (ਕੋਈ) ਘੁੰਮਨਘੇਰੀ ਨਹੀਂ ਪਈ ਹੋਈ, ਨਾਂ (ਕੋਈ) ਨਦੀ ਹੈ ਤੇ ਨਾ (ਹੀ ਕੋਈ) ਕੰਢੇ ਹਨ।

ਚਰਾ ਬੇਹੂਦਹ ਮੇ ਗਰਦੀ ਬ ਸਹਰਾ ਓ ਬ ਦਸ਼ਤ ਐ ਦਿਲ॥
ਚੂੰ ਆਂ ਸੁਲਤਾਨਿ ਖੂਬਾਂ ਕਰਦਹ ਅੰਦਰ ਦੀਦਹ ਮੰਜ਼ਿਲਹਾ॥

ਚਰਾ-ਕਿਉਂ। ਬੇਹੂਦਹ-ਬੇਅਰਥ। ਮੇ ਗਰਦੀ - ਫਿਰਦਾ ਹੈਂ। ਬ ਸਹਰਾ—ਸ਼ੈਹਰਾਂ ਵਿਚ। ਓ-ਅਤੇ। ਬਦਸ਼ਤ-ਜੰਗਲਾਂ ਵਿਚ। ਐ ਦਿਲ-ਹੇ ਮਨ! ਚੂੰ-ਜਦ ਕਿ। ਆਂ-ਉਸ। ਸੁਲਤਾਨਿ-ਪਾਤਸ਼ਾਹ ਨੇ। ਖੂਬਾਂ-ਸੋਹਣਿਆਂ। ਕਰਦਹ-ਕੀਤਾ ਹੈ। ਅੰਦਰ-ਵਿਚ। ਦੀਦਹ-ਅੱਖਾਂ। ਮੰਜ਼ਿਲਹਾ-ਡੇਰਾ।

ਅਰਥ-ਹੇ ਮਨ! ਕਿਉਂ ਬਿਰਥਾ ਫਿਰਦਾ ਹੈਂ ਸ਼ੈਹਰਾਂ ਵਿਚ ਤੇ ਉਜਾੜਾਂ ਵਿਚ ਜਦ ਕਿ ਉਸ ਸੋਹਣਿਆਂ ਦੇ ਸੁਲਤਾਨ ਨੇ ਅੱਖਾਂ ਵਿਚ ਡੇਰਾ ਕੀਤਾ ਹੋਇਆ ਹੈ।

ਚੁ ਗ਼ੈਰ ਅਜ਼ ਜ਼ਾਤਿ ਪਾਕਸ਼ ਨੇਸਤ ਦਰ ਹਰਜਾ ਕਿ ਮੇ ਬੀਨਮ
ਬਗੋ ਗੋਯਾ ਕੁਜਾ ਬਿਗੁਜ਼ਾਰਮ ਈਂ ਦੁਨੀਆ ਓ ਅਹਲਿਲਹਾ

ਚੁ-ਜਦ। ਗੈਰ-ਬਿਗਾਨਾ। ਅਜ਼-ਤੋਂ। ਜ਼ਾਤਿ-ਹੋਂਦ। ਪਾਕਸ਼—ਪਵਿਤ ਉਸ। ਨੇਸਤ—[ਨ+ਅਸਤ] ਨਹੀਂ ਹੈ। ਦਰ—ਵਿਚ। ਹਰ ਜਾ-ਸਭ ਜਗ੍ਹਾ। ਕਿ-ਜਿਥੇ। ਮੇ ਬੀਨਮ-ਵੇਖਦਾ ਹਾਂ ਮੈਂ। ਬਗੋ-ਕਹੁ, ਦੱਸ। ਕੁਜਾ ਕਿਥੇ।