(੧੪)
ਬਿਗੁਜ਼ਾਰਮ – ਛੱਡ ਕੇ ਜਾਵਾਂ। ਈਂ – ਇਸ। ਦੁਨੀਆ – ਜਗਤ, ਸੰਸਾਰ। ਅਹਲਿਲਹਾ – ਵੱਸਨ ਵਾਲਿਆਂ ਨੂੰ।
ਅਰਥ–ਜਦ ਕਿ ਉਸ ਦੀ ਪਵਿਤ੍ਰ ਹੋਂਦ ਤੋਂ ਬਿਨਾਂ ਹੋਰ ਕੋਈ ਦੂਜਾ ਨਹੀਂ ਹੈ। ਸਭ ਜਗ੍ਹਾ ਵਿਚ (ਉਹੀ ਦਿਸਦਾ ਹੈ), ਜਿਥੇ ਭੀ ਮੈਂ ਵੇਖਦਾ ਹਾਂ। (ਤਾਂ ਫਿਰ) ਹੇ ਨੰਦ ਲਾਲ! ਦੱਸ, ਕਿਥੇ ਛੱਡ ਕੇ ਚਲਾ ਜਾਵਾਂ ਮੈਂ, ਇਸ ਦੁਨੀਆ ਅਤੇ ਇਸਦੇ ਵਿਚ ਵੱਸਣ ਵਾਲਿਆਂ ਨੂੰ।
ਪੰਜਾਬੀ ਉਲਥਾ–
ਸਾਕੀ! ਭਰ ਦੇਹ ਪ੍ਰੇਮ ਪ੍ਯਾਲਾ, ਦਿਲ ਰੰਗ੍ਯਾ ਮੇਰਾ ਜਾਵੇ।
ਕਰ ਦਰਸ਼ਨ ਨੈਨ ਹੋਣ ਪਵਿਤ੍ਰ, ਹਲ ਮੁਸ਼ਕਲ ਹੋ ਜਾਵੇ।
ਰਾਹ ਪ੍ਰੀਤਮ ਦੇ ਵਿਚ ਖੁਸ਼ੀਆਂ, ਸਾਨੂੰ ਨਿਤ ਸ਼ਦਿਆਨੇ ਹਨ
ਬਿਰਥਾ ਘੰਟੀ ਟਨ ਟਨ ਕਰਦੀ, ਮੈਂ ਕਤ ਵਲ ਭਰਾਂ ਕਚਾਵੇ।
ਪ੍ਰੀਤਮ ਹਰ ਥਾਂ ਹਾਜ਼ਰ ਨਾਜਰ, ਦੇਖਾਂ ਤੇਰਾ ਰੂਪ ਸਦਾ,
ਤੁਧ ਵਿਚ ਘੁੰਮਨ ਘੇਰਿ ਕੋਈ ਨ, ਨਾ ਨਦੀ ਨ ਕੰਢਾ ਥਾਂਵੇ।
ਹੇ ਮਨ! ਕਿਉਂ ਤੂੰ ਬਿਰਥਾ ਫਿਰਦਾ, ਸ਼ੈਹਰਾਂ ਵਿਚ ਉਜਾੜਾਂ ਦੇ,
ਸੋਹਣਿਆਂ ਦਾ ਸੁਲਤਾਨ ਸਾਂਈ, ਵਿਚ ਅੱਖੀਂ ਡੇਰਾ ਲਾਵੇ।
ਬਾਝ ਪਿਆਰੇ ਕੋਈ ਨ ਦਿਸਦਾ, ਜਿਤ ਕਿਤ ਵਲ ਮੈਂ ਵੇਖਾਂ।
ਨੰਦ ਲਾਲ ਫਿਰ ਜਗ ਵਿਚ ਕਿਸਦਾ ਤਿਆਗ ਕਰੇ ਕਿਤ ਜਾਵੇ॥੩॥
ਗ਼ਜ਼ਲ ਨੰ: ੪
ਬਿਆ ਐ ਸਾਕੀਏ ਰੰਗੀਂ ਜ਼ਿ ਮੈ ਪੁਰ ਕੁਨ ਅਯਾਗ ਈਂ ਜਾ।
ਨਸ਼ਾਏ ਲਾਲ ਮੈ ਗੂਨਤ ਜ਼ਿ ਹੱਕ ਬਖਸ਼ਦ ਸੁਰਾਗ ਈਂ ਜਾ।
ਬਿਆ – ਆਓ। ਐ – ਸੰਬੋਧਨ ਵਾਕ, ਹੇ। ਸਾਕੀਏ – ਸ਼ਰਾਬ ਦੇਣ ਵਾਲੇ। ਰੰਗੀਲੇ, ਰੰਗ ਵਾਲੇ। ਜ਼ਿ – ਨਾਲ। ਮੈ – [ਮਯ] ਸ਼ਰਾਬ। ਪੁਰ ਕੁਨ – ਭਰ ਦੇਹੁ। ਅਯਾਗ਼ – ਪਿਆਲਾ। ਈਂ ਜਾ – ਇਸ ਥਾਂ, ਏਥੇ। ਨਸ਼ਾਏ – ਮਸਤੀ,