ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/29

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੧੫)

ਖ਼ੁਮਾਰੀ, ਸਰੂਰ। ਲਾਲ—ਸੁਰਖ। ਗੂੰਨ—ਰੰਗ ਵਾਲੀ। ਤ —ਤੇਰੀ। ਜ਼ਿ—ਤੋਂ। ਹੱਕ—ਪ੍ਰਮਾਤਮਾ, ਰੱਬ, ਵਾਹਿਗੁਰੂ। ਬਖ਼ਸ਼ਦ—ਬਖਸ਼ਦਾ ਹੈ। ਸੁਰਾਗ— ਭੇਦ, ਪਤਾ। ਈਂ ਜਾ—ਇਥੇ ਹੀ।

ਅਰਥ—ਹੇ ਰੰਗਣ ਵਾਲੇ ਸਾਕੀ! ਇਥੇ ਆਓ ਅਤੇ ਸ਼ਰਾਬ ਨਾਲ ਪਿਆਲਾ ਭਰ ਦੇਹੁ। ਤੇਰੀ ਲਾਲ ਰੰਗ ਵਾਲੀ ਸ਼ਰਾਬ ਦੀ ਮਸਤੀ ਇਥੇ ਹੀ ਵਾਹਿਗੁਰੂ ਦੇ ਭੇਦ ਬਖਸ਼ਦੀ ਹੈ।

ਅਨਲਹਕ ਅਜ਼ਲਬੇ ਮਨਸੂਰ ਹਮਚੂੰ ਸ਼ੀਸ਼ਾ ਕੁਲਕੁਲ ਕਰਦ
ਕਿ ਆਰਦ ਤਾਬਿ ਈਂ ਸਾਹਿਬਾ ਕੁਜਾ ਜਾਮੇ ਦਿਮਾਗ਼ ਈਂ ਜਾ

ਅਨਲ ਹੱਕ-ਅਹੰ ਬ੍ਰਹਮਾਸਮਿ, ਮੈਂ ਰੱਬ ਹਾਂ। ਅਜ਼ ਤੋਂ। ਲਬੇ-ਬੁਲ੍ਹਾਂ। ਮਨਸੂਰ—ਇਕ ਫ਼ਕੀਰ ਦਾ ਨਾਮ ਹੈ, ਜੋ ਫਾਰਸ ਦੇਸ਼ ਵਿਚ ਹੋਯਾ ਤੇ ਸੂਲੀ ਤੇ ਚੜ੍ਹਾਯਾ ਗਿਆ ਸੀ। ਹਮਚੂੰ- ਵਾਂਗੂੰ। ਸ਼ੀਸ਼ਾ-ਬੋਤਲ। ਕੁਲਕੁਲ-ਬੋਤਲ ਵਿਚੋਂ ਸ਼ਰਾਬ ਡੁੱਲ੍ਹਣ ਦੀ ਅਵਾਜ਼। ਕਰਦ-ਕੀਤਾ। ਕਿ-ਜੇਹੜਾ | ਆਰਦ-ਆਉਂਦਾ ਏ ਤਾਬ-ਝਾਲ, ਸੱਤਯਾ। ਈਂ-ਇਸ॥ ਸਾਹਿਬਾ-ਸ਼ਰਾਬ! ਕੁਜਾ-ਕਿਥੇ! ਜ਼ਾਮੇ-ਪਿਆਲਾ।

ਅਰਥ—ਮਨਸੂਰ ਦੇ ਬੁੱਲਾਂ ਤੋਂ ਅਨਹੱਕ (ਇਸ ਤਰ੍ਹਾਂ ਨਿਕਲਿਆ) ਜਿਵੇਂ ਬੋਤਲ ਕੁਲਕੁਲ ਕਰਦੀ ਹੈ। ਇਥੇ ਕੇਹੜੇ ਦਿਮਾਗ ਦਾ ਪਿਆਲਾ ਹੈ, ਜੋ ਇਸ ਸ਼ਰਾਬ ਦੀ ਤਾਬ ਲਿਆਉਂਦਾ ਹੈ। (ਭਾਵ—ਕੋਈ ਭੀ ਸ਼ਰਾਬ ਅਜੇਹੀ ਝਾਲ ਨਹੀਂ ਰਖਦੀ, ਜੇਹੀ ਕੁ ਸਿਮਰਨ ਦੀ ਮਸਤੀ ਹੈ)।}}

ਜਹਾਂ ਤਾਰੀਕ ਸ਼ੁਦ ਜਾਨਾਂ ਬਰ ਅਫ਼ਰੋਜ਼ ਈਂ ਕਦੇ ਰਾਅਨਾ॥
ਨੁਮਾ ਰੁਖਸਾਰਿ ਤਾਬਾਂ ਕਿ ਮੇਬਾਯਦ ਚਰਾਗ਼ ਈਂ ਜਾ॥

ਜਹਾਂ-ਜਹਾਨ, ਜਗਤ। ਤਾਰੀਕ-ਹਨੇਰਾ। ਸੁਦ-ਹੋ ਗਿਆ। ਜਾਨਾਂ-ਪਿਆਰਾ ਮਿੱਤ੍ਰ | ਬਰ ਅਫ਼ਰੋਜ਼-ਚਮਕ, ਪ੍ਰਕਾਸ਼। ਈਂ-ਇਸ |