ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/31

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੭)

ਚਸ਼ਮੇ ਮਨ ਕੇ ਦਰਿਯਾਇ ਅਜ਼ੀਮੁਲਸ਼ਾਂ ਬਵਦ ਗੋਯਾ
ਹਰ ਅਸ਼ਕਮ ਬਵਦ ਸਾਦਾਬੀਏ ਸਦ ਬਾਗ਼ ਬਾਗ਼ ਈਂ ਜਾ

ਦੁ— ਦੋ। ਚਸ਼ਮੇ -ਅੱਖਾਂ। ਮਨ—ਮੇਰੇ। ਕਿ—ਜੋ, ਜੇਹੜੇ। ਦਰਿਯਾਇ-ਦਰਿਆਉ, ਨਦੀ। ਅਲਸ਼ਾਂ-ਵੱਡੀ ਸ਼ਾਨ ਵਾਲੀ। ਬਵਦ ਹੁੰਦੇ ਹਨ! ਗੋਯਾ -- ਕਵਿ ਛਾ੫, ਉਪਨਾਮ। ਕਿ—ਜੇਹੜਾ। ਹਰ—ਹਰ ਇਕ। ਅਸ਼ਕਮ—ਅਥਰੂ, ਹੰਝੂ ਮੇਰਾ। ਸਾਦਾਬੀਏ—ਸੈਰਾਬ ਕਰਨਾ, ਸਿੰਜਨਾ। ਸਦ—ਸੈਂਕੜੇ | ਬਾਗ਼--ਬਗੀਚੇ। ਜਾ—ਇਥੇ।

ਅਰਥ—ਨੰਦ ਲਾਲ ਜੀ ਕਹਿੰਦੇ ਹਨ, ਮੇਰੀਆਂ ਦੋਵੇਂ ਅੱਖਾਂ ਬੜੇ ਵਡੇ ਦਰਿਆ ਸਮਾਨ ਬਣੀਆਂ ਹੋਈਆਂ ਹਨ। ਉਨ੍ਹਾਂ ਤੋਂ ਨਿਕਲੇ ਹੋਏ) ਮੇਰੇ ਹਰ ਇਕ ਅਥਰੂ ਤੋਂ, ਇਥੋਂ ਦੇ ਸੈਂਕੜੇ ਬਾਗ਼—ਬਗੀਚੇ ਸਰ-ਸਾਬ ਹੋ ਜਾਂਦੇ ਹਨ।

ਭਾਵ-ਪ੍ਰੀਤਮ ਦੇ ਵਿਛੋੜੇ ਦੇ ਦੁਖ ਕਰਕੇ ਮੈਂ ਨੀਰ ਵਹੇ ਵਹਿ ਚਲੇ, ਜੀਉ' ਦੀ ਅਜੇਹੀ ਦਸ਼ਾ ਹੋ ਰਹੀ ਹੈ, ਕਿ ਸੈਂਕੜੇ ਬਾਗਾਂ ਨੂੰ ਸਿੰਜਨ ਜੋਗਾ ਪਾਣੀ ਅੱਖਾਂ ਤੋਂ ਨਿਕਲ ਰਿਹਾ ਹੈ।

ਪੰਜਾਬੀ ਉਲਥਾ-

ਆ ਹੇ ਸਤਿਗੁਰ ਕੀ ਪਯਾਰੇ! ਭਰ ਦੇਹ ਪ੍ਰੇਮ ਪਿਆਲੇ।
ਮਨ ਮਤਵਾਲਾ ਹੋਵੇ ਜਾਣੁ ਰਮਜ਼ਾਂ ਰਬ ਦੀਆਂ ਵਾਲੇ।
ਮੈਂ ਹਾਂ ਰਬ ਮਨਸੂਰ ਲਬਾਂ ਤੋਂ ਜਿਉਂ ਬੋਲ ਕੁਲ ਕੁਲ ਕੀਤਾ,
ਇਸ ਸ਼ਰਾਬ ਦੀ ਤਾਬ ਝਲਣ ਉਹ ਜੋ ਸੀਸ ਵਢਾਵਣ ਵਾਲੇ।
ਹੈ ਗੁਰ ਜਗਤ ਅੰਧੇਰਾ ਤੁਧੁ ਬਿਨ ਧਰਮ ਨਾ ਨਜ਼ਰੀ ਆਉਂਦਾ,
ਦੇ ਕੇ ਦਰਸ਼ਨ ਚਾਣਨ ਕਰ ਦਿਓ, ਪ੍ਰਕਾਸ਼ ਪੁੰਜ ਮੁਖ ਵਾਲੇ।
ਯਾਦ ਸਾਂਈ ਦੀ ਦਮ ਦਮ ਕੀਤੇ, ਉਮਰ ਸਫਲ ਸਭ ਹੁੰਦੀ ਏ,
ਸ਼ੌਕ ਸਾਂਈ ਜਿ ਮਨ ਵਿਚ ਵੱਸੇ, ਜਗ ਮੋਹ ਮਿਟਾਵਣ ਵਾਲੇ।