ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/32

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੧੮)

ਨੈਨ ਮਿਰੇ ਦੋ ਰਸ ਪੀਆ ਬਿਨ ਨਿਤ ਨਦੀ ਜਿਉਂ ਵਹਿੰਦੇ ਹਨ
ਸੌ ਸੌ ਬਾਗਾਂ ਨੂੰ, ਨਿਤ ਜਨ ਹੰਝੂ ਬਣ ਪ੍ਰਨਾਲੇ॥੪॥

ਗ਼ਜ਼ਲ ਨੰ:੫

ਰਹ ਰਸਾਨੇ ਰਾਹਿ ਹੱਕ ਆਮਦ ਅਦਬ॥
ਹਮ ਬਦਿਲ ਯਾਦੇ ਖੁਦਾਓ ਹਮ ਬਲਬ॥

ਰਹ-ਰਸਤਾ। ਰਸਾਨੇ- ਪਹੁੰਚਾਉਨ ਵਾਲਾ। ਰਾਹ-ਰਸਤਾ ਹੈ। ਹੱਕ-ਰੱਬ ਵਾਹਿਗੁਰੂ। ਆਮਦ-ਆਯਾ ਹੈ। ਅਦਨ*[1]-ਸਤਕਾਰ, ਨਿਮ੍ਰਤਾ। ਹਮ-ਭੀ। ਬ ਦਿਲੋ-ਦਿਲ ਨਾਲ, ਮਨ ਨਾਲ। ਯਾਦੇ-ਚਿੰਤਨ ਹੋਵੇ। ਖ਼ੁਦਾ-ਵਾਹਿਗੁਰੂ। ਓ-ਅਤੇ। ਹਮ-ਭੀ। ਬ ਲਬ-ਬੁਲਾਂ ਨਾਲ।

ਅਰਥ-ਵਾਹਿਗੁਰੂ ਤਕ ਪੁਚਾਵਣ ਵਾਲਾ ਰਾਹ ਆਇਆ 'ਅਦਬ' ਮਨ ਨਾਲ ਭੀ ਵਾਹਿਗੁਰੂ ਯਾਦ ਹੋਵੇ ਅਤੇ ਬੁਲਾਂ ਨਾਲ ਹੀ ਭਾਵ-ਨਿੰਮਤਾ ਨੂੰ ਧਾਰਨ ਕਰਕੇ ਜਗ੍ਯਾਸੂ 'ਮਨ ਸਾਂਈ ਮੁਖ ਉਚਰਨ ਦੀ ਅਵਸਥਾ ਪ੍ਰਾਪਤ ਕਰੇ, ਇਹੋ ਰਸਤਾ ਵਾਹਿਗੁਰੂ ਦੇ ਦਰ ਪੁਚਾਣ ਵਾਲਾ ਹੈ।

ਹਰ ਕੁਜਾ ਦੀਦੇਮ ਅਨਵਾਰੇ ਖ਼ੁਦਾ॥
ਬਸ ਕਿ ਅਜ਼ ਸੁਹਬਤ ਬਜ਼ੁਰਗਾਂ ਦੇ ਜਜ਼ਬ॥

ਹਰ ਕੁਜਾ-ਹਰ ਇਕ ਜਗ੍ਹਾ ਤੇ। ਦੀਦੇਮ-ਵੇਖਿਆ ਹੈ ਮੇਂ। ਅਨਵਾਰੇ-ਨੂਰ ਦਾ ਬ: ਬ:, ਜਲਵਾ। ਖ਼ੁਦਾ-ਵਾਹਿਗੁਰੂ। ਬਸ ਕਿ—ਜਦ। ਅਜ਼-ਤੋਂ। ਸੁਹਬਤੇ-ਸੰਗਤ। ਬਜ਼ੁਰਗਾਂ -ਭਲੇ ਪੁਰਸ਼ਾਂ, ਮਹਾਤਮਾ ਜਨਾਂ। ਸੁਧ*[2]— ਹੋਈ ਹੈ। ਜਜ਼ਬ—ਖਿਚ, ਰੁੱਝ, ਲੱਗਾ |

ਅਰਥ-ਹਰ ਇਕੇ ਜਗ੍ਹਾ ਵਿਚ ਮੈਂ ਰੱਬ ਦਾ ਨੂਰ ਵੇਖ ਰਿਹਾ ਜਦ ਤੋਂ ਕਿ (ਮੈਨੂੰ) ਸੰਤਾਂ ਦੀ ਸੰਗਤ ਦੀ ਖਿੱਚ ਹੋਈ ਹੈ।

  1. *ਅਦਬ
  2. *ਸ਼ੁਦ