ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/33

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੯)

ਭਾਵ-ਸਾਧ ਸੰਗਤ ਦੇ ਪ੍ਰਤਾਪ ਨਾਲ ਇਹ ਜਾਣਿਆ ਹੈ, ਕਿ———

ਅਵਲ ਅਲਹ ਨੂਰ ਉਪਾਇਆ ਕੁਦਰਤਿ ਕੇ ਸਭ ਬੰਦੇ॥ ਏਕ ਨੂਰ ਤੇ ਸਭ ਜਗ ਉਪਜਿਆ ਕਉਣ ਭਲੇ ਕੋ ਮੰਦੇ॥ ਲੋਗਾ ਭਰਮ, ਨ ਭੂਲਉ ਕੋਈ॥ ਖਾਲਕ ਖਲਕ ਖਲਕ ਮਹਿ ਖਾਲਕ ਪੂਰ ਰਹਿਓ ਹੈ ਸੋਈ॥'

ਚਸ਼ਮਿ ਮਾ ਗ਼ੈਰ ਅਜ਼ ਜਮਾਲਸ਼ ਵਾ ਨਸ਼ੁਦ॥
ਜਾਂ ਕਿ ਜੁਮਲਹ ਖਲਕ ਰਾ ਦੀਦੇਮ ਰੱਬ॥

ਚਸ਼ਮਿ—ਅੱਖਾਂ। ਮਾ—ਮੇਰੀ। ਗ਼ੈਰ—ਬਿਨਾਂ। ਅਜ਼-ਤੋਂ। ਜਮਾਲ—ਰੂਪ! ਸ਼—ਉਸਦੇ। ਵਾ—ਖੁਲ੍ਹੀ। ਨਸ਼ਧ*[1]—ਨਹੀਂ ਹੋਈ। ਜਾਂ ਕਿ-[ਅਜ਼ਾਂਕਿ] ਕਿਉਕਿ । ਜ਼ਮਲਹ — ਸਾਰੀ, ਸਭ ਦੀ ਸਭ। ਖਲਕ—ਦੁਨੀਆ, ਖਲਕਤ। ਰਾ—ਨੂੰ । ਦੀਦੇਮ-ਵੇਖਿਆ ਮੈਂ।

ਅਰਥ-ਮੇਰੀਆਂ ਅੱਖਾਂ ਉਸਦੇ ਰੁਪ ਤੋਂ ਬਿਨਾਂ ਖੁਲ੍ਹੀਆਂ ਹੋਈਆਂ (ਭੀ) ਨਹੀਂ ਖੁਲ੍ਹੀਆਂ ਕਿਉਂਕਿ ਮੈਂ ਸਾਰੀ ਖਲਕਤ ਨੂੰ ਰੱਬ ਰੂਪ ਕਰ ਕੇ ਵੇਖਿਆ ਹੈ।

ਭਾਵ———ਮੇਰੀਆਂ ਅੱਖਾਂ ਵੇਖਦੀਆਂ ਹਨ “ਸਰਬ ਰੁਪ ਤੇਰੇ ਨਾਰਾਇਣਾ' ਜਿਵੇਂ:——— :———'ਸਗਲ ਬਨਾਸਪਤਿ ਮੈ ਬੈਸੰਤਰ' ਅਤੇ 'ਸਗਲ ਦੁਧ ਮੈ ਘੀਆ' ਹੈ ਇਵੇਂ ਹੀ:———'ਊਚ ਨੀਚ ਮਹਿ ਜੋਤਿ ਸਮਾਨੀ ਘਟ ਘਟ ਮਾਧਉ ਜੀਆ' ਜਾਂ ਇਉਂ ਆਖੋ, ਜਿਵੇਂ———

ਪੁਹਪ ਮਧਿ ਜਿਉ ਬਾਸ ਬਸੰਤ ਹੈ ਅਤੇ ਮੁਕਰ ਮਾਹਿ ਜੈਸੇ ਛਾਈ।
ਤੈਸੇ ਹੀ ਹਰਿ ਬਸੈ ਨਿਰੰਤਰਿ ਘਟ ਹੀ ਖੋਜਹੁ ਭਾਈ॥
ਬਾਹਰ ਭੀਤਰ ਏਕੋ ਜਾਣਹੁ, ਇਹ ਗੁਰ ਗਿਆਨੁ ਬਤਾਈ

ਇਹ ਗਿਆਨ ਗੁਰੂ ਦਸਦਾ ਹੈ, ਇਸੇ ਕਰ ਕੇ ਭਾਈ ਸਾਹਿਬ

  1. ਨਸ਼ੁਦ