ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/34

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੨੦)

ਜੀ ਨੇ ਬਜ਼ੁਰਗਾਂ ਦੀ ਸੰਗਤ ਦੱਸੀ ਹੈ।

ਖ਼ਾਕਿ ਕਦਮਸ਼ ਰੋਸ਼ਨੀਏ ਦਿਲ ਕੁਨਦ॥
ਗੁਰ ਤੁਰਾ ਬਾ ਸਾਲਕਾਂ ਬਾਸ਼ਦ ਨਸਬ॥

ਖ਼ਾਕਿ-ਦੀ ਖ਼ਾਕ, ਧੂੜੀ। ਕਦਮ-ਚਰਨ, ਪੈਰ। ਸ਼—ਉਸਦੇ। ਰੋਸ਼ਨੀ - ਚਾਣਨ, ਪ੍ਰਕਾਸ਼। ਏ-ਨੂੰ। ਦਿਲ—ਮਨ। ਕੁਨਦ-ਕਰਦੀ ਹੈ। ਗਰ— ਜੇਕਰ। ਤੁਰਾ—ਤੇਰਾ। ਬਾ—ਸਾਥ, ਨਾਲ। ਸਾਲਕਾਂ—ਗਿਆਨਵਾਨਾਂ, ਸੰਤਾਂ, ਮਹਾਤਮਾਂ, ਮੁਰਸ਼ਦ। ਬਾਸ਼ਦ— ਹੋ ਜਾਵੇ, ਹੋਵੇ। ਨਸਬ—ਸੰਬੰਧ, ਮੇਲ।

ਅਰਥ-ਉਸਦੇ ਚਰਨਾਂ ਦੀ ਧੂੜੀ ਦਿਲ ਨੂੰ ਚਾਣਨ ਕਰਦੀ ਹੈ। ਜੇਕਰ ਤੇਰਾ ਸੰਤਾਂ ਨਾਲ ਮੇਲ ਹੋਵੇ।

ਭਾਵ-ਇਹ ਮਨ ਅੰਧਾ ਬੋਲਾ ਹੈ, ਇਸ ਨੂੰ ਰੋਸ਼ਨੀ ਬਖਸ਼ਨ ਵਾਲੀ ਸਤਿਗੁਰੂ ਦੇ ਚਰਨਾਂ ਦੀ ਧੂੜੀ ਹੈ, ਪਰ ਜੇਕਰ ਸੰਤਾਂ ਦੀ ਸੰਗਤ ਪ੍ਰਾਪਤ ਹੋਵੇ ਤਾਂ ਫਿਰ ਉਸ ਚਰਨ-ਰਜ ਦਾ ਪ੍ਰਤਾਪ ਪ੍ਰਗਟ ਹੁੰਦਾ ਹੈ।

ਕੀਸ੍ਤ ਗੋਯਾ ਕੋ ਮੁਰਾਦੇ ਦਿਲ ਨ ਯਾਫ਼ਤ॥
ਹਰ ਕਸੇ ਬਾ ਨਫ਼ਸ ਖ਼ੁਦ ਕਰਦੇਹ ਗ਼ਲਬ॥੫॥

ਕੀਸ੍ਤ {ਕਿ + ਅਸਤ] ਕੌਣ ਹੈ। ਕੋ—ਜਿਸਨੇ। ਮੁਰਾਦ-ਮੁਰਾਦ, ਇਛਤ, ਪਦਾਰਥ। ਯਾਫ਼ਤ—ਪ੍ਰਾਪਤ ਕੀਤੀ, ਪਾ ਲਈ। ਹਰ ਕਸੇ—ਜਿਸ ਕਿਸੇ ਨੇ। ਬਾ—ਸਾਥ। ਨਫ਼ਸਿ—ਚੰਚਲ ਮਨ। ਖ਼ੁਦ-ਆਪ, ਆਪਣੇ। ਕਰਦਹ— ਕੀਤਾ ਹੈ। ਗ਼ਜ਼ਬ-ਕੈਹਰ, ਜੰਗ, ਜ਼ੁਲਮ।

ਅਰਥ-ਨੰਦ ਲਾਲ (ਉਹ) ਕੌਣ ਹੈ, ਜਿਸਨੇ ਦਿਲ ਦੀ ਮੁਰਾਦ ਨਹੀਂ ਪਾ ਲਈ। ਜਿਸ ਕਿਸੇ ਨੇ ਆਪਣੇ ਚੰਚਲ ਮਨ ਨਾਲ ਜੰਗ ਕੀਤਾ ਹੈ। ਭਾਵ-ਮਨ ਅਸਾਧ ਹੈ, ਜਿਸ ਕਿਸੇ ਨੇ ਮਨ ਨੂੰ ਸਾਧ ਲਿਆ ਹੈ,