ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/36

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੨੨)

ਵਿਚ ਯਾਰ ਹੈ। ਜੇਕਰ ਅੱਖ ਵੇਖਣ ਵਾਲੀ ਹੋਵੇ, (ਤਾਂ) ਸਾਰੀਆਂ ਤਰਫ਼ਾਂ ਵਿਚ (ਪ੍ਰੀਤਮ ਦਾ) ਦਰਸ਼ਨ ਹੈ।

ਹਰ ਤਰਫ਼ ਦੀਦਾਰ ਅੱਮਾ ਦੀਦਹ ਏ ਬੀਨਾ ਕੁਜਾਸ੍ਤ॥
ਹਰ ਤਰਫ਼ ਤੂਰਸ੍ਤ ਹਰ ਸੂ ਸ਼ੋਲਹਏ ਅਨਵਾਰ ਹਸ੍ਤ॥

ਦੀਦਾਰ-ਦਰਸ਼ਨ। ਅੱਮਾ-ਲੇਕਿਨ, ਪਰ। ਦੀਦਹ—-ਅੱਖ॥ ਬੀਨਾ-ਵੇਖਣ ਵਾਲੀ। ਕੁਜਾਸਤ-ਕਿਥੇ ਹੈ। ਸੂ-ਤਰਫ਼, ਪਾਸੇ, ਵਲ। ਸ਼ੋਲਹ-ਚੰਗਿਆੜਾ | ਅਨਵਾਰ-ਪ੍ਰਕਾਸ਼, ਰੋਸ਼ਨੀ, ਚਾਣਨ। ਹਸਤ-ਹੈ। ਤੂਰਸਤ-ਤੁਰ ਹੈ, ਅਸਰਾਈਲੀਆਂ ਦੇ ਮੱਤ ਅਨੁਸਾਰ ਇਕ ਪਹਾੜ ਦਾ ਨਾਮ ‘ਤੁਰ' ਹੈ, ਜਿਥੇ ਉਨ੍ਹਾਂ ਦੇ ਨਬੀ ‘ਮੂਸਾ’ ਨੂੰ ਰੱਬ ਦਾ ਦਰਸਨ ਹੋਇਆ, ਉਸੇ ਤੁਰ ਪਹਾੜ ਉਤੇ ਹੀ ਮੂਸਾ ਰੱਬ ਨਾਲ ਗੱਲਾਂ ਕਰਦਾ ਸੀ, ਉਨ੍ਹਾਂ ਦੇ ਮੱਤ ਦੀਆਂ ਕਿਤਾਬਾਂ ਵਿਚ ਲਿਖਿਆ ਹੈ, ਰੱਬ ਦੇ ਦਰਸਨ ਹੋਏ, ਉਸਦੇ ਤੇਜ਼ ਨਾਲ ਪਹਾੜ ਸੜਕੇ ਸੁਰਮਾ ਬਣ ਗਿਆ, ਜੋ ਅਜ ਤਕ ਮੌਜੂਦ ਹੈ।

ਅਰਥ-(ਭਾਵੇਂ) ਸਭ ਪਾਸੇ (ਪ੍ਰੀਤਮ ਦਾ) ਦਰਸ਼ਨ ਹੈ, ਪਰ ਵੇਖਣ ਵਾਲੀ ਅੱਖ ਕਿਥੇ ਹੈ? ਸਭ ਪਾਸੇ 'ਤੂਰ’ ਹੈ, ਸਭ ਪਾਸੇ ਚਾਣਨ ਦੇ ਸ਼ੋਅਲੇ ਹਨ।

ਸਰ ਅਗਰ ਦਾਰੀ ਬਿਰੌ ਸਰ ਰਾ ਬਿਨੇਹ ਬਰ ਪਾਇ ਓ॥
ਜਾਂ ਅਗਰ ਦਾਰੀ ਨਸਾਰਸ਼ ਕੁਨ ਅਗਰ ਦਰਕਾਰ ਹਸ੍ਤ॥

ਸਰ-ਸਿਰ। ਦਾਰੀ-ਤੂੰ ਰਖਣਾ ਚਾਹੁੰਦਾ ਹੈਂ, (ਭਾਵ-ਸਫਲ ਕੀਤਾ ਲੋੜਦਾ ਹੈਂ) ਬਿਰੌ-ਜਾਹ, ਚਲਕੇ। ਰਾ-ਨੂੰ। ਬਿਨੇਹ-ਰੱਖ ਦੇਹ। ਬਰ-ਉਤੇ। ਪਾਇ-ਪੈਰਾਂ। ਓ-ਉਸਦੇ। ਜਾਂ-ਜਾਨ, ਜਿੰਦ। ਨਸਾਰ-ਕੁਰਬਾਨ, ਵਾਰਨੇ। ਸ਼-ਉਸ ਤੋਂ। ਕੁਨ-ਕਰ। ਦਰਕਾਰ-ਲੋੜ।