ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/37

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੨੩)

ਅਰਥ—ਜੇਕਰ ਤੂੰ ਸਿਰ ਰਖਣਾ ਚਾਹੁੰਦਾ ਹੈਂ (ਤਾਂ) ਜਾਕੇ ਉਸਦੇ ਪੈਰਾਂ ਉਤੇ ਰੱਖ ਦੇਹ ਜੇਕਰ ਜਿੰਦ ਰਖਣੀ ਚਾਹੁੰਦਾ ਹੈ ਅਤੇ ਜੇਕਰ (ਤੈਨੂੰ) ਲੋੜ ਹੈ, (ਤਦ ਜਿੰਦ) ਉਸਤੋਂ ਕੁਰਬਾਨ ਕਰ ਦੇਹੁ।

ਦਸਤ ਗਰ ਦਾਰੀ ਬਿਰੋ ਦਾਮਾਨਿ ਜਾਨਾਂ ਰਾ ਬਗੀਰ॥
ਸੂਇ ਊ ਮੇਰੌ ਅਗਰ ਪਾ ਤਾਂ ਸਰੇ ਰਫਤਾਰ ਹਸ੍ਤ॥

ਦਸਤ- ਹੱਥ। ਦਾਰੀ -ਤੂੰ ਰਖਨਾ ਚਾਹੁੰਦਾ ਹੈਂ। ਬਿਰੌ-ਜਾਹੁ। ਦਾਮਾਨਿ-ਪੱਲੇ ਨੂੰ। ਜਾਨਾਂ ਰਾ—ਪੀਤਮ ਦਾ। ਬਗੀਰ-ਫ਼ੜ ਲੈ। ਸੂਇ ਤਰਫ। ਊ-ਉਸਦੇ। ਮੇਰੌ-ਜਾਓ। ਪਾ ਰਾ -ਪੈਰਾਂ ਨੂੰ। ਸਰੇ-ਤਾਕਤ। ਰਫਤਾਰ-ਤੁਰਨ ਦੀ।

ਅਰਥ ਜੇਕਰ ਹੱਥ ਰੱਖਣੇ ਚਾਹੁੰਦਾ ਹੈ (ਤਾਂ) ਜਾਹ, ਪੀਤਮ ਦਾ ਪੱਲਾ ਫੜ ਲੈ! ਉਸਦੇ ਵਲ ਤੁਰਿਆ ਜਾਹ, ਜੇਕਰ ਪੈਰਾਂ ਨੂੰ ਤੁਰਨ ਦੀ ਤਾਕਤ ਵਾਲਾ ਸਮਝਦਾ ਹੈ।

ਗ਼ੋਸ਼ ਗਰ ਸ਼ੁਨਵਾ ਬਵਦ ਜੁਜ਼ ਨਾਮਿ ਹਕ ਕੈ ਬਿਸ਼ਨਵਦ
ਵਰ ਜ਼ਬਾਂ ਗੋਯਾ ਬਵਦ ਦਰ ਹਰ ਸੁਖਨ ਇਸਰਾਰ ਹਸ੍ਤ

ਗ਼ੋਸ਼-ਕੰਨ। ਗਰ-ਜੇ। ਸ਼ੁਨਵਾ-ਸੁਣਨ ਵਾਲੇ। ਬਵਦ-ਹੋਨ। ਜੁਜ਼ - ਬਿਨਾਂ। ਨਾਮਿ ਹਕ - ਵਾਹਿਗੁਰੂ ਦੇ ਨਾਮ ਤੋਂ। ਕੈ-ਕੀ। ਬਿਸ਼ਨਵਦ — ਸੁਣਦਾ ਏ। ਵਰ—ਜੇ। ਜ਼ਬਾਂ—ਜ਼ਬਾਨ, ਜੀਭ। ਗੋਯਾ-ਬੋਲਣ ਵਾਲੀ। (੨) ਕਵੀ ਦਾ ਉਪਨਾਮ। ਬਵਦ-ਹੋਵੇ। ਦਰ-ਵਿਚ। ਸੁਖਨ- ਗੱਲ। ਇਸਰਾਰ-ਭੇਦ, ਰਹਸਯ। ਹਸਤ-ਹੈ।

ਅਰਥ-ਜੇਕਰ ਕੰਨ ਸੁਣਨ ਵਾਲੇ ਹੋਣ, ਤਾਂ ਵਾਹਿਗੁਰੂ ਦੇ ਨਾਮ ਤੋਂ ਬਿਨਾਂ (ਹੋਰ) ਕੀ ਸੁਣਦੇ ਹਨ? ਜੇ ਜੀਭ ਬੋਲਣ ਵਾਲੀ ਹੈ, (ਤਾਂ) ਹਰ ਗੱਲ ਵਿਚ ਅਨੋਖੀ ਰਮਜ਼ ਹੈ।

ਬ੍ਰਿਹਮਨ ਮੁਸ਼ਤਾਕਿ ਬੁਤ ਜ਼ਾਹਿਦ ਫ਼ਿਦਾਏ ਖ਼ਾਨਕਾਹ