ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/38

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੨੪)

ਹਰ ਕੁਜਾ ਜਾਮੇ ਮੁਹੱਬਤ ਦੀਦਹਅਮ ਸਰਸਾਰ ਹਸ੍ਤ

ਬ੍ਰਿਹਮਨ-ਬ੍ਰਾਹਮਨ। ਮੁਸ਼ਤਾਕ-ਪਿਆਰਾ, ਇਛਾਵਾਨ, ਚਾਹੁੰਨ ਵਾਲਾ। ਬੁਤ-ਮੂਰਤੀ,ਰਾਮ-ਕ੍ਰਿਸ਼ਨ ਆਦਿਕ ਦੀ ਪੱਥਰ ਜਾਂ ਧਾਂਤ ਦੀ ਮੂਰਤੀ ਅਥਵਾ ਸਾਲਗਾਮ-ਠਾਕੁਰ ਆਦਿਕ ਬੁਤ ਕਹੇ ਜਾਂਦੇ ਹਨ। ਜ਼ਾਹਿਦ - ਮੁੱਲਾਂ। ਫਿਦਾਏ-ਕੁਰਬਾਨ ਹੈ। ਖ਼ਾਨਕਾਹ-ਖਾਨਗਾਹ, ਜਿਸ ਗੁੰਮਜਦਾਰ ਮਕਾਨ ਵਿਚ ਕਬਰ ਬਣੀ ਹੋਵੇ, ਉਸ ਦਾ ਨਾਮ ਖ਼ਾਨਗਾਹ ਹੈ। ਹਰ ਕੁਜਾ - ਸਭਨਾਂ ਜਗਾਂ ਤੇ। ਜਾਮਿ-ਪਿਆਲਾ। ਮੁਹੱਬਤ-ਪ੍ਰੇਮ। ਦੀਦਹਅਮ - ਵੇਖਦਾ ਹਾਂ ਮੈਂ। ਸਰਸਾਰ-ਭਰਿਆ ਹੋਇਆ।

ਅਰਥ-ਬ੍ਰਾਹਮਨ (ਠਾਕੁਰ ਆਦਿਕ) ਮੂਰਤੀਆਂ ਨੂੰ ਚਾਹੁੰਣ ਵਾਲਾ ਹੈ ਅਤੇ ਮੁੱਲਾਂ ਖ਼ਾਨਗਾਹਾਂ ਤੋਂ ਕੁਰਬਾਨ ਹੁੰਦਾ ਹੈ। (ਪਰ) ਮੈਂ ਹਰ ਜਗ੍ਹਾ ਵਿਚ ਪ੍ਰੇਮ ਦਾ ਪਿਆਲਾ ਭਰਿਆ ਹੋਇਆ ਵੇਖਿਆ ਹੈ।

ਬੇ ਅਦਬ ਪਾਰਾ ਮਨਿਹ ਮਨਸੂਰ ਵਸ਼ ਦਰ ਰਾਹਿ ਇਸ਼ਕ
ਰਹ ਰਵੇ ਈਂ ਰਾਹ ਰਾ ਅੱਵਲ ਕਦਮ ਬਰ ਦਾਰ ਹਸ੍ਤ

ਬੇ ਅਦਬ-ਗੁਸਤਾਖ਼, ਸਤਕਾਰ ਤੋਂ ਹੀਨਾ। ਪਾ ਰਾ—ਪੈਰ ਨੂੰ। ਮਿਨੇਹ - ਨਾ ਰਖ। ਮਨਸੂਰ ਵਸ਼-ਵਾਂਗੂ। ਦਰ-ਵਿਚ। ਰਾਹਿ - ਰਸਤੇ ਦੇ। ਇਸ਼ਕ - ਪ੍ਰੇਮ। ਰਹ ਰਵੇ-ਰਾਹ ਉਤੇ ਜਾਣ ਵਾਲੇ, ਰਾਹੀ, ਮੁਸਾਫਰ। ਈਂ-ਇਸ। ਰਾਹ -ਰਸਤੇ। ਰਾ-ਦਾ । ਅੱਵਲ-ਪਹਿਲਾ। ਬਰ-ਉਤੇ। ਦਾਰ-ਸੂਲੀ। ਹਸਤ-ਹੈ।

ਅਰਥ-ਬੇ ਅਦਬ (ਹੋਕੇ) ਪੈਰ ਨਾ ਰੱਖ, ਮਨਸੂਰ ਵਾਂਗੂ ਪ੍ਰੇਮ ਦੇ ਰਾਹ ਵਿਚ। ਇਸ ਰਾਹ ਦੇ ਰਾਹੀ ਦਾ ਪਹਿਲਾ ਕਦਮ ਸੂਲੀ ਉਤੇ ਹੈ।

ਹਰ ਚਿ ਦਾਰੀ ਦਰ ਬਸਾਤੇ ਖ਼ੁਦ ਨਸਾਰੇ ਯਾਰ ਕੁਨ
ਗਰ ਤੁਰਾ ਮਾਨਿੰਦ ਗੋਯਾ ਤਬਅ ਗੌਹਰ ਬਾਰ ਹਸ੍ਤ

ਹਰ ਚਿ-ਜੋ ਕੁਝ ਭੀ। ਦਾਰੀ ਰਖਦਾ ਹੈ। ਦਰ-ਵਿਚ। ਬਸਾਤੇ-ਪੂੰਜੀ ਦੇ,