ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/39

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੨੫)

ਮੂੜੀ ਦੇ। ਖੁਦ-ਆਪਣਾ ਆ੫। ਨਸ਼ਾਰੇ-ਵਾਰਨੇ, ਸਦਕੇ, ਕੁਰਬਾਣ। ਯਾਰ-ਪ੍ਰੀਤਮ। ਕੁਨ-ਕਰ। ਗਰ-ਜੇਕਰ। ਤੁਰਾ-ਤੇਰਾ। ਮਾਨਿੰਦ-ਵਾਂਗੂੰ। ਤਬਅ - ਸੁਭਾਵ। ਗੌਹਰ-ਮੋਤੀ। ਬਾਰ-ਬਾਰਸ਼ ਕਰਨ ਵਾਲੇ।

ਅਰਥ ਜੋ ਕੁਝ ਵੀ ਪੂੰਜੀ ਵਿਚ ਰਖਦਾ ਹੈਂ, ਆਪਣੇ ਯਾਰ ਤੋਂ ਵਾਰਨੇ ਕਰ ਦੇਹ! ਜੇਕਰ ਤੈਨੂੰ ਨੰਦ ਲਾਲ ਵਾਂਗੂੰ ਮੋਤੀਆਂ ਦੀ ਬਾਰਸ਼ ਕਰਨ ਵਾਲਾ ਸੁਭਾਵ (ਮਿਲਿਆ) ਹੈ।

ਪੰਜਾਬੀ ਉਲਥਾ———

ਦਿਲ ਦੀਵਾਨਾ ਹੋਇ ਜਿ ਦਾਨਾ ਵਿਚ ਬੁੱਕਲ ਦੇ ਸਾਂਈ ਏ॥
ਹੋਵੇ ਅੱਖ ਜਿ ਵੇਖਣ ਵਾਲੀ, ਦਿਸਦਾ ਸਭਨੀ ਥਾਂਈ ਏ॥
ਸਭਨੀ ਪਾਸੀਂ ਦਰਸਨ ਉਸਦਾ, ਵੇਖਣ ਵਾਲੀ ਅੱਖ ਨਹੀਂ,
ਹਰ ਥਾਂ ਤੂਰ ਤੇ ਨੂਰ ਮਾਹੀ ਦਾ, ਨਿਤ ਪ੍ਰਕਾਸ਼ ਕਰਾਈ ਏ।
ਸਿਰ ਸਫਲਾ ਜੇ ਕੀਤਾ ਚਾਹੇਂ, ਰਖ ਪੀਆ ਦੇ ਚਰਨਾਂ ਤੇ,
ਜਿੰਦਗੀ ਸਦਕੇ ਕਰ ਤੂੰ ਅਪਨੀ, ਜੇ ਚਾਹਿੰ ਕਰ ਸਫਲਾਈ ਏ।
ਜੇ ਹੱਥਾਂ ਨੂੰ ਰਖਨਾ ਲੋੜੇਂ, ਫੜ ਪ੍ਰੀਤਮ ਦਾ ਪੱਲਾ ਤੂੰ,
ਪੈਰਾਂ ਨਾਲ ਚਲਨਾ ਚਾਹੇਂ, ਜਾਵੇਂ ਗੁਰ ਵਲ ਧਾਈ ਏ।
ਕੰਨੀ ਜੇ ਕੁਝ ਸੁਣਨਾ ਲੋੜੇ ਨਾਮ ਬਿਨਾਂ ਹੋਰ ਸੁਣਨਾ ਕੀ?
ਜੀਭ ਬੋਲਣਾ ਜੇਕਰ ਚਾਹੇਂ, ਹਰ ਗਲ ਨਾਮ ਅਲਾਈ ਏ।
ਬ੍ਰਾਹਮਨ ਮਸਤ ਦਿਵਾਲੇ ਹੋਯਾ ਖ਼ਾਨਗਾਹ ਸੰਗ ਮੁਲਾਂ ਭੀ,
ਹਰ ਥਾਂ ਭਰਿਆ ਪ੍ਰੇਮ ਪਿਆਲਾ ਮੈਨੂੰ ਦਿਸ ਰਿਹਾਈ ਏ।
ਜਿਉ ਮਨਸੂਰ ਬਿ ਅਦਬ ਹੋਇਕੇ ਰਾਹ ਇਸ਼ਕ ਪੈਰ ਪਾਵੀਂ ਨਾ,
ਏਸ ਪੰਧ ਦੇ ਪਾਂਧੀ ਪਹਿਲਾਂ ਸੂਲੀ ਕਦਮ ਟਿਕਾਈ ਏ।
ਚ ਕੁਝ ਮੂੜੀ ਰਖਨਾ ਏਂ ਪਲੇ ਵਾਰੀਂ ਅਪਨੇ ਯਾਰ ਉਤੋਂ,
ਨੰਦ ਲਾਲ ਜਿਉਂ ਅੱਖ ਤੇਰੀ ਮੋਤੀ ਛਹਬਰ ਲਾਈ ਏ॥੬॥