ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/40

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੨੬)

ਗ਼ਜ਼ਲ ਨੂੰ: ੭

ਗਦਾਇ ਕੂਏ ਤੁਰਾ ਮੈਲਿ ਬਾਦਸ਼ਾਹੀ ਨੇਸ੍ਤ॥
ਹਵਾਇ ਸਲਤਨਤੋ ਜ਼ੌਕਿ ਕਜ ਕੁਲਾਹੀ ਨੇਸ੍ਤ॥

ਗਦਾਇ-ਫ਼ਕੀਰ, ਮੰਗਤਾ | ਕੁਏ-ਕੂਚੇ, ਗਲੀ, ਸਟਰੀਟ ! ਤੁਰਾ - ਤੇਰਾ, ਤੇਰੇ। ਮੈਲਿ-ਇੱਛਾ, ਖ਼ਾਹਸ, ਲੋੜ। ਨੇਸਤ-[ਨ+ਅਸਤ] ਨਹੀਂ ਹੈ। ਹਵਾਇ-ਕਾਮਨਾ, ਇਛਾ, ਖਾਹਸ਼। ਸਲਤਨਤੋ-ਰਾਜ। ਜ਼ੌਕਿ-ਚਾਉ, ਉਤਸ਼ਾਹ। ਕਜ ਕੁਲਾਹੀ-ਵਿੰਗੀ ਟੋਪੀ, (ਫ਼ਾਰਸ ਦੇ ਬਾਦਸ਼ਾਹ ਦੇ ਸਿਰ ਉਤੇ ਵਿੰਗਾ ਕਰਕੇ ਤਾਜ਼ ਪਹਿਨਾਯਾ ਜਾਂਦਾ ਸੀ, ਇਸ ਕਰਕੇ ਸ਼ਾਹੀ ਤਾਜ ਦਾ ਨਾਮ ਹੀ) ‘ਕਜ ਕੁਲਾਹੀ’ ਮਸ਼ਹੂਰ ਹੋ ਗਿਆ ਹੈ।

ਅਰਥ-ਤੇਰੇ ਕੂਚੇ ਦੇ ਭਿਖਾਰੀ ਨੂੰ ਬਾਦਸ਼ਾਹੀ ਦੀ ਇਛਾ ਨਹੀਂ ਹੈ। ਨਾ ਰਾਜ ਦੀ ਇਛਾ ਹੈ, ਨਾ ਤਾਜ਼ ਦਾ ਚਾਉ ਹੈ।

ਹਰਾਂ ਕਿ ਮਮਲਕਤੇ ਦਿਲ ਗਰਿਫ਼ਤੋ ਸੁਲਤਾਂ ਸ਼ੁਦ॥
ਕਸੇ ਕਿ ਯਾਫ਼ਤੇ ਤੁਰਾ ਹਮਚੁ ਊ ਸਿਪਾਹੀ ਨੇਸ੍ਤ॥

ਹਰਾਂ ਕਿ-[ਹਰ+ਆਂ+ਕਿ] ਜਿਸ ਕਿਸੇ। ਮਮਲਕਤ-ਰਾਜਧਾਨੀ, ਬਾਦਸ਼ਾਹਤ। ਗਰਿਫ਼ਤੋ-ਪਾਈ ਹੈ। ਸੁਲਤਾਂ-ਸੁਲਤਾਨ, ਸ਼ਹਿਨਸ਼ਾਹ। ਸ਼ੁਦ - ਹੋ ਗਿਆ। ਕਸੇ ਕਿ-ਜਿਸਨੇ। ਯਾਫ਼ਤ-ਪਾ ਲਿਆ। ਤੁਰਾ-ਤੈਨੂੰ। ਹਮਚੁ-ਸਮਾਨ। ਊ-ਉਸਦੇ। ਸਿਪਾਹੀ-ਬਹਾਦਰ ਸੂਰਮਾ। ਨੇਸਤ-ਨਹੀਂ ਹੈ ।

{{larger|ਅਰਥ-ਜਿਸ ਕਿਸੇ ਨੇ ਦਿਲ ਦੀ ਰਾਜਧਾਨੀ ਪਾਈ ਹੈ, ਉ ਸ਼ਹਿਨਸ਼ਾਹ ਹੋ ਗਿਆ ਹੈ। ਜਿਸਨੇ ਕਿ ਤੈਨੂੰ ਪਾ ਲਿਆ ਹੈ, ਉਸ ਬਰਾਬਰ (ਦਾ ਹੋਰ ਕੋਈ) ਯੋਧਾ ਨਹੀਂ ਹੈ।

ਗਦਾਇ ਕੂਇ ਤੋ ਬਾਦਸ਼ਾਹਿ ਹਰ ਦੁ ਸਰਾਸ੍ਤ