ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/41

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੨੭)

ਅਸੀਰਿ ਖ਼ਤੇ ਤੁਰਾ ਹਾਜਤੇ ਰਿਹਾਈ ਨੇਸ੍ਤ

ਗਦਾਇ - ਮੰਗਤਾ, ਭਿਖਾਰੀ (ਕੂਇ ਤੋ -ਤੇਰੇ ਕੂਚੇ ਦਾ। ਹਰ—ਸਾਰੇ। ਦੁ ਦੋਵੇਂ, ਦੋਹਾਂ, ਸਰਾਸਤ - [ਸਰ+ਅਸਤ] ਲੋਕ ਹਨ। ਅਸੀਰਿ—ਕੈਦੀ। ਖ਼ਤੇ—ਕਾਲੀ ਕਾਲੀ ਮਸ, ਜੋ ਦਾੜ੍ਹੀ ਦੇ ਆਉਣ ਤੋਂ ਪਹਿਲਾਂ ਮਰਦ ਦੇ ਚੇਹਰੇ ਉਤੇ ਦਿੱਸਦੀ ਹੈ। ਹਾਜਤੇ—ਲੋੜ। ਤੁਰਾ—ਤੇਰੀ। ਰਿਹਾਈ - ਛੁਟਕਾਰਾ, ਅਜ਼ਾਦੀ। ਨੇਸਤ—ਨਹੀਂ ਹੈ।

ਅਰਥ-ਤੇਰੇ ਕੁਚੇ ਦਾ ਮੰਗਤਾ ਦੋਹਾਂ ਲੋਕਾਂ ਦਾ ਬਾਦਸ਼ਾਹ ਹੈ। ਮਸਭਿੰਨੇ (ਮੁਖੜੇ ਦੇ ਦਰਸ਼ਨ) ਕੈਦੀ ਨੂੰ ਛੁਟਕਾਰੇ ਦੀ ਲੋੜ ਨਹੀਂ ਹੈ।

ਕੁਦਾਮ ਦੀਦਾਹ ਕਿ ਦਰ ਵੈ ਸਵਾਦਿ ਨੂਰ ਤੋ ਨੇਸ੍ਤ
ਕੁਦਾਮ ਸੀਨਹ ਕਿ ਓ ਮਖ਼ਜ਼ਨੇ ਇਲਾਹੀ ਨੇਸ੍ਤ

ਕੁਦਾਮ—- ਕੇਹੜੀ। ਦੀਦਾਹ ਅੱਖ। ਕਿ-ਜੋ ਇਸ। ਦਰ — ਵਿਚ। ਸਵਾਦ—ਸੁਰਮਾ। ਨੂਰਿ—ਚਾਣਨ, ਰੱਬੀ ਪ੍ਰਕਾਸ਼ ਦਾ ਜਲਵਾ। ਤੋ —ਤੇਰਾ। ਨੇਸਤ—ਨਹੀਂ ਹੈ। ਸੀਨਹ—ਸੀਨਾ, ਛਾਤੀ। ਕਿ ਓ—ਜਿਸ, ਜੇਹੜੀ ਮਖਜ਼ਨੇ-ਖਜ਼ਾਨਾ। ਇਲਾਹੀ—ਰੱਬੀ।

ਅਰਥ-ਉਹ ਕੇਹੜੀ ਅੱਖ ਹੈ, ਜਿਸ ਵਿਚ 'ਨੂਰ ਦਾ ਸੁਰਮਾ ਨਹੀਂ ਹੈ। ਉਹ ਕੇਹੜਾ ਸੀਨਾ ਹੈ, ਜੋ ਰੱਬੀ ਖ਼ਜ਼ਾਨਾ ਨਹੀਂ ਹੈ।

ਫ਼ਿਦਾਇ ਓ ਸ਼ੌ ਉਜ਼ਰੇ ਮਖ਼ਾਹ ਐ 'ਗੋਯਾ'
ਕਿ ਦਰ ਤਰੀਕੈ ਮਾਂ ਜਾਇ ਉਜ਼ਰ-ਖ੍ਵਾਹੀ ਨੇਸ੍ਤ॥2॥

ਫ਼ਿਦਾਇ—ਕੁਰਬਾਨ, ਸਦਕੇ, ਵਾਰੀ, ਘੋਲੀ। ਓ—ਉਸ ਤੋਂ। ਸ਼ੌ—ਹੋ। ਉਜ਼ਰ-ਬਹਾਨਾ, ਇਨਕਾਰ। ਮਖ਼ਾਹ--ਨਾ ਕਰ। ਐ — ਹੇ। ਗੋਯਾ-ਨੰਦ ਲਾਲ। ਕਿ—ਜੋ। ਦਰ - ਵਿਚ। ਤਰੀਕੈ—ਤਰੀਕਤ, ਪੰਥ, ਰਸਤਾ। ਮਾ- ਮੇਰੇ, ਸਾਡੇ। ਜਾਇ—ਜਗ੍ਹਾਂ। ਉਸ਼ਰ ਖ਼੍ਵਾਹੀ-ਬਹਾਨਾ ਕਰਨਾ, ਇਨਕਾਰ ਕਰਨ ਲਈ ਬਹਾਨੇ ਬਾਜ਼ੀ।