ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/42

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੨੮)

ਅਰਥ—ਹੇ ਨੰਦ ਲਾਲ! ਉਸ ਤੋਂ ਕੁਰਬਾਨ ਹੋ, ਬਹਾਨਾ ਨ ਕਰ। ਕਿਉਂ ਜੋ ਸਾਡੇ ਰਾਹ ਵਿਚ ਉਜ਼ਰ ਕਰਨ ਦੀ ਜਗ੍ਹਾ ਹੀ ਨਹੀਂ ਹੈ

ਪੰਜਾਬੀ ਉਲਥਾ———

ਦਰ ਤਿਰੇ ਦੇ ਮੰਗਤੇ ਤਾਈਂ, ਤਿਸ ਸ਼ਾਹੀ ਦੀ ਲੋੜ ਨਹੀਂ।
ਨਾਂ ਉਹ ਤਖਤ ਜੜਾਉ ਮੰਗੇ, ਤਾਜ਼ ਸ਼ਾਹੀ ਦੀ ਲੋੜ ਨਹੀਂ।
ਜਿਸ ਨੇ ਮਨ ਵੈਰੀ ਨੂੰ ਜਿੱਤਿਆ, ਸੱਚਾ ਉਹ ਸੁਲਤਾਨ ਹੋਯਾ।
ਨਹੀ ਵਰਿਆਮ ਸੂਰਮਾ ਜਗ ਜਿਨਿ, ਹਉਮੈਂ ਢਾਹੀ ਲੋੜ ਨਹੀਂ।
ਦੋਹੇ ਲੋਕਾਂ ਦੇ ਸਾਹਿਬ ਹੋਏ, ਦਰ ਤੇਰੇ ਦੇ ਮੰਗਤੇ ਸਨ,
ਦਰਸ਼ਨ ਪ੍ਰੇਮ ਫਾਸ ਜੋ ਫਾਸੇ, ਇਛਤ ਰਿਆਈ ਲੋੜ ਨਹੀਂ।
ਹਰ ਇਕ ਅੱਖ ਅੰਦਰ ਇਹ ਸੁਰਮਾ, ਨੂਰ ਪਿਆਰਾ ਤੇਰਾ ਜੋ,
ਹਰ ਇਕ ਸੀਨਾ ਬਣਿਆ ਬੈਠਕ, ਹੋਰ ਬਨਾਈ ਲੋੜ ਨਹੀਂ।
ਤਨ ਮਨ ਵਾਰ ਪ੍ਰੀਤਮ ਉਤੋਂ, ਉਜ਼ਰ ਜ਼ਰਾ ਕੋਈ ਕਰੀਂ ਨਹੀਂ,
ਨੰਦ ਲਾਲ ਵਿਚ ਮੱਤ ਅਸਾਡੇ, ਉਜਰ ਖਾਹੀ ਦੀ ਲੋੜ ਨਹੀਂ।

ਗ਼ਜ਼ਲ ਨੰ: ੮

ਅਜ਼ ਪੇਸ਼ ਚਸ਼ਮ ਆਂ ਬੁਤੇ ਨਾ-ਮਿਹਰਬਾਂ ਗੁਜਸ੍ਤ॥
ਜਾਨਾਂ ਗੁਜਸ੍ਤ ਤਾ ਜ਼ਿ ਰਹੇ ਦੀਦਹ ਜਾਂ ਗੁਜਸ੍ਤ॥

ਅਜ਼-ਸੇ, ਕੋਲੋਂ। ਪੇਸ਼-ਅਗੋਂ। ਚਸ਼ਮ-ਅੱਖਾਂ। ਆਂ-ਉਹ। ਬੁਤੇ-ਸ਼ਕਲ ਮੂਰਤੀ, ਕੱਦ, ਸਰੀਰ। ਨਾਂ-ਮਿਹਰਬਾਂ-ਜੋ ਮੇਹਰਬਾਨ ਨਹੀਂ, ਬੇਦਰਦ, ਬੇਤਰਸ। ਜਾਨਾ-ਪਿਆਰਾ। ਗੁਜਸਤ-ਲੰਘਿਆ। ਤਾਂ-ਤਦ। ਜ਼ਿ-ਤੋਂ। ਰਹੇ-ਰਾਹ, ਰਸਤੇ। ਦੀਦਹ-ਅੱਖਾਂ। ਜੀ—ਜਾਨ, ਜ਼ਿੰਦ, ਜੀਵਨ ਸ਼ਕਤੀ।

ਅਰਥ—(ਮੇਰੀਆਂ) ਅੱਖਾਂ ਦੇ ਅਗੋਂ (ਅੱਜ) ਉਹ ਬੇਦਰਦ ਮੂਰਤੀ ਲੰਘ ਗਈ ਹੈ। (ਜਦ ਤੋਂ) ਪਿਆਰਾ ਕੋਲੋਂ ਲੰਘਿਆ ਹੈ, ਤਦ ਤੋਂ ਅੱਖਾਂ ਦੇ ਰਾਹ ਜਿੰਦ ਲੰਘ ਗਈ ਹੈ।