ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/43

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

(੨੯)

ਰੰਗਸ਼ ਕਬੂਦ ਕਰਦ ਦਿਲਜ਼ ਪੁਰ ਸ਼ਰਾਰ ਸਾਖ੍ਤ॥
ਅਜ਼ ਬਸ ਕਿ ਦੂਦ ਅਹਿ ਮਨ ਅਜ਼ ਆਸਮਾਂ ਗੁਜ਼ਸ੍ਤ॥

ਰੰਗਸ਼ -ਰੰਗ ਉਸਦਾ। ਕਬੂਦ-ਨੀਲਾ। ਕਰਦ-ਕੀਤਾ | ਦਿਲਸ਼-ਦਿਲ ਉਸਦਾ। ਪੁਰ-ਭਰਿਆ ਹੋਇਆ। ਸ਼ਰਾਰ-ਸ਼ੋਅਲੇ, ਚੰਗਿਆੜੇ। ਸਾਖ਼ਤ-ਬਣਾਇਆ। ਅਜ਼ ਬਸ ਕਿ-ਜਦ ਤੋਂ। ਦੂਦ—ਧੂੰਆਂ। ਆਹਿ-ਆਹੀਂ ਹਾਹੁਕੇ, ਦਰਦ ਕੁਰੇ ਸਾਹ! ਮਨ-ਮੇਰੇ | ਆਸ-ਆਸਮਾਨ, ਆਕਾਸ਼॥ ਗੁਜ਼ਸਤ-ਲੰਘ ਗਿਆ।

ਅਰਥ—ਉਸਦਾ ਰੰਗ ਨੀਲਾ ਕਰ ਦਿੱਤਾ ਅਤੇ ਉਸਦਾ ਦਿਲ ਚੰਗਿਆੜਿਆਂ ਦਾ ਭਰਿਆ ਹੋਇਆ ਬਣਾ ਦਿੱਤਾ। ਜਦੋਂ ਕਿ ਮੇਰੀਆਂ ਆਹੀਂ ਦਾ ਧੂੰਆਂ ਅਸਮਾਨ ਵਿਚੋਂ ਲੰਘਿਆ।

ਭਾਵ-ਅਕਾਸ਼ ਵਿਚ ਨੀਲਤਾ ਤੇ ਅਕਾਸ ਦੇ ਅੰਦਰਲੀ ਗਰਮੀ ਕਿਥੋਂ ਪੈਦਾ ਹੋਈ ਹੈ, ਭਾਈ ਸਾਹਿਬ ਕਹਿੰਦੇ ਹਨ, ਮੇਰੀਆਂ ਆਹੀਂ ਨੇ ਹੀ ਉਸਦੀ ਇਹ ਹਾਲਤ ਕੀਤੀ ਹੈ।

ਮਾਰਾ ਬਯਕ ਇਸ਼ਾਰਹੇ ਅਬਰੂ ਸ਼ਹੀਦ ਕਰਦ॥
ਅਕਨੂੰ ਇਲਾਜ ਨੇਸ੍ਤ ਕਿ ਤੀਰ ਅਜ਼ ਕਮਾਂ ਗੁਜਸ੍ਤ॥

ਬ-ਨਾਲ, ਸਾਥ। ਯਕ-ਇਕ। ਅਬਰੂ-ਭਵਾਂ, ਪਲਕਾਂ (ਭਾਵ-ਅਖਾਂ)। ਇਸ਼ਾਰਹੇ-ਸ਼ੈਨਤ। ਸ਼ਹੀਦ ਕਰਦ-ਜ਼ਖਮੀ ਕਰ ਦਿਤਾ। ਅਕਨੂੰ-ਹੁਣ। ਨੇਸਤ-ਨਹੀਂ ਹੈ। ਕਿ-ਜਦ। ਅਜ਼-ਤੋਂ। ਕਮਾਂ-ਕਮਾਨ, ਧਨਖ॥ ਗੁਜਸਤ-ਨਿਕਲ ਗਿਆ।

ਅਰਥ-ਭਵਾਂ ਦੀ ਇਕ ਸੈਨਤ ਨਾਲ ਮੈਨੂੰ ਸ਼ਹੀਦ ਕਰ ਦਿਤਾ? ਹੁਣ ਕੋਈ ਇਲਾਜ ਨਹੀਂ ਹੈ, ਜਦ ਕਿ ਤੀਰ ਕਮਾਨ ਵਿਚੋਂ ਨਿਕਲ ਗਿਆ ਹੈ।