ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/44

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੩੦)

ਯਕ ਦਮ ਬਖ਼ੇਸ਼ ਰਾਹਿ ਨ ਬੁਰਦਮ ਕਿ ਕੀਸਤਮ॥
ਐ ਵਾਇ ਨਕਦ ਜ਼ਿੰਦਗੀਅਮ ਰਾਇਗਾਂ ਗੁਜਸੁ॥

ਯਕ ਦਮ-ਇਕ ਸਾਸ | ਬਖ਼ੇਸ਼—ਆਪਣੇ ਵ ਲ। ਰਾਹ-ਰਸਤਾ। ਨ—ਨਹੀਂ ਬੁਰਦਮ-ਲੈ ਗਿਆ। ਕਿ:-ਜੋ। ਕੀਸਤ- ਕੌਣ ਹਾਂ। ਮ —ਮੈਂ। ਐ ਵਾਇ-ਸ਼ੋਕ ਹੈ। ਨਕਦ-ਦੌਲਤ, ਅਮੋਲਕ ਪਦਾਰਥ। ਜਿੰਦਗੀਅਮ-ਮੇਰਾ ਜੀਵਨ। ਰਾਇਗਾਂ-ਬਿਅਰਬ | ਗੁਜ਼ਸਤ-ਜਾ ਰਿਹਾ।

ਅਰਥ—ਇਕ ਸਾਸ ਭਰ ਵੀ ਆਪਣੇ ਰਾਹ ਵੱਲ (ਵਿਚਾਰ ਨੂੰ ਨਹੀਂ ਲੈ ਗਿਆ ਕਿ ਮੈਂ ਕੌਣ ਹਾਂ? ਅਫ਼ਸੋਸ ਹੈ, (ਕਿ) ਮੇਰਾ ਜੀਵਨ (ਰੂਪ) ਪਦਾਰਥ ਬਿਅਰਥ ਜਾ ਰਿਹਾ ਹੈ!

ਹਰਗਿਜ਼ ਬਸੈਰਿ ਰੋਜ਼ਾ ਏ ਰੁਜ਼ਵਾਂ ਨ ਮੇ-ਰਵਦ॥
ਗੋਯਾ ਕਸੇ ਕਿ ਜਾਨਬੇ ਕੁਏ ਬੁਤਾਂ ਗੁਜਸ੍ਤ॥੮॥

ਹਰ ਗਿਜ਼-ਕਦੇ ਭੀ। ਬ ਸੈਰਿ - ਸੈਰ ਕਰਨ ਲਈ। ਰੋਜ਼ਾਇ-ਬਹਿਸਤ ਦੇ। ਰੁਜ਼ਵਾ-ਰੋਜ਼ਾ, (੨) ਬਾਗਾਂ। ਮੇਰਵਦ-ਜਾਂਦਾ ਹੈ। ਕਸੇ ਕਿ-ਜੇਹੜਾ ਕੋਈ। ਜਾਨਬੇ-ਵਲ। ਕੂਏ-ਕੁਚੇ। ਬੁਤਾਂ-ਭਾਵ ਵਿਚ ਮਾਸ਼ੂਕ ਹੈ।

ਅਰਥ—(ਉਹ) ਕਦੇ ਭੀ ਬਹਿਸ਼ਤ ਦੇ ਰੋਜੇ (ਜਾਂ ਬਾਗਾਂ) ਦੀ ਸੈਰ ਨੂੰ ਨਹੀਂ ਜਾਂਦਾ। ਹੇ ਨੰਦ ਲਾਲ! ਜੇਹੜਾ ਕਿ ਮਸ਼ੂਕ ਸਤਿਗੁਰੂ ਦੇ ਕੂਚੇ ਵਲ ਦੀ ਲੰਘ ਗਿਆ ਹੈ।

ਭਾਵ-ਸਤਿਗੁਰੂ ਦੀ ਗਲੀ (ਸਤਸੰਗ ਵਲ ਜਾਣ ਵਾਲੇ ਪੁਰਸ਼ ਨੂੰ ਸ੍ਵਰਗ ਵਿਚ ਜਾਣ ਦੀ ਇਛਾ ਨਹੀਂ ਰਹਿੰਦੀ ਤੇ ਨਰਕ ਵਲੋਂ ਡਰ ਨਹੀਂ ਰਹਿੰਦਾ, ਉਹ ਦੋਹਾਂ ਵਲੋਂ ਬੇਪਰਵਾਹ ਹੁੰਦਾ ਹੈ, ਜੈਸਾ—'ਨਰਕ ਸੁਰਗ ਤੇ ਮੈਂ ਰਹਿਓ ਸਤਿਗੁਰ ਕੈ ਪ੍ਰਸਾਦਿ।'