ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/45

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੩੧)

ਅਥਵਾ--'ਕਿਆ ਨਰਕ ਕਿਆ ਸੁਰਗ ਵਿਖਰਾ ਸੰਤਨ ਦੋਊ ਰਾਧੇ॥

ਹਮ ਕਾਹੂ ਕੀ ਕਾਨ ਨ ਕਢਿਤੇ ਅਪਨੇ ਗੁਰ ਪ੍ਰਸਾਦੇ॥'

ਪੰਜਾਬੀ ਉਲਥਾ-- .

ਲੰਘ ਗਿਆ ਉਹ ਅੱਖਾਂ ਅਗੋਂ ਬਿਦਰਦ ਮੇਰਾ ਦਿਲ ਜਾਨੀ।
ਯਾਰ ਕੀ ਲੰਆਂ ਰਾਹ ਨੈਣਾਂ ਦੇ ਮੇਰੀ ਜਿੰਦ ਸਿਧਾਨੀ।
ਤਾਰੇ ਚਮਕਨ ਸ਼ੋਅਲੇ ਅੱਗ ਦੇ ਰੰਗ ਹੋਇਆ ਕਿਉਂ ਨੀਲਾ,
ਵਿਛੁੜੇ ਦਿਲ ਮੇਰੇ ਦੀਆਂ ਆਹੀਂ ਵਿਚ ਅਕਾਸ਼ ਗਈਆਂ ਨੀ।
ਉਸਦੇ ਪਲਕਾਂ ਦੀ ਇਕ ਸੈਨਤ ਮੈਨੂੰ ਜ਼ਖਮੀ ਕੀਤਾ,
ਕੋਈ ਇਲਾਜ ਨਾ ਹੁਣ ਹੋ ਸਕਦਾ, ਨਿਕਲਿਆ ਤੀਰ ਕਮਾਨੀ।
ਇਕ ਪਲ ਛਿਨ ਭੀ ਆਪੁ ਨ ਲੱਭਾ, ਮੈਂ ਕੀ ਕਿਥੋਂ ਆਯਾ?
ਹਾਇ! ਸ਼ੋਕ ਇਹ ਜਨਮ ਪਦਾਰਥ, ਬਿਰਥਾ ਉਮਰ ਵਿਹਾਨੀ।
ਰੋਜ਼ੇ ਬਾਗ਼ ਜੋ ਵਿਚ ਬਹਿਸ਼ਤਾਂ, ਤਿਸਦੀ ਸੈਰ ਨਾ ਜਾਂਦੇ ਓ,
ਪ੍ਰੀਤਮ ਦੇ ਕੂਚੇ ਵਿਚ ਜਾਣਾ, ਜਿਨ੍ਹਾਂ ਨੇ ਪਰੀਤ ਲਗਾਨ।੮।

ਗਜ਼ਲ ਨੰ: ੯

ਬਦਰ ਪੇਸ਼ੇ ਰੂਇ ਤੋ ਸ਼ਰਮਿੰਦਹ ਅਸ੍ਤ॥
ਬਲਕਿ ਖ਼ੁਰਸ਼ੈਦੇ ਜਹਾਂ ਹਮ ਬੰਦਹ ਅਸ੍ਤ॥

ਬਦ-ਚੰਦਮਾ। ਪੇਸ਼ੇ-ਅੱਗੇ, ਸਾਹਮਣੇ, ਮੁਕਾਬਲੇ ਉਤੇ। ਰੂਇ—ਚੇਹਰੇ। ਤੋ-ਤੇਰੇ। ਬਲਕਿ-ਸਗੋਂ। ਖੁਰਸ਼ੈਦੇ-ਸੂਰਜ। ਜਹਾਂ-ਜਹਾਨ, ਜਗਤ। ਹਮ-ਭੀ। ਬੰਦਹ—ਗੋਲਾ, ਦਾਸ

ਅਰਥ—ਤੇਰੇ ਚੇਹਰੇ (ਦੀ ਸੁੰਦਰਤਾ) ਅਗੇ ਚੰਦ੍ਰਮਾ ਸ਼ਰਮਿੰਦਾ (ਹੋ ਰਿਹਾ) ਹੈ। ਸਗੋਂ ਜਗਤ ਦਾ ਸੂਰਜ ਭੀ (ਉਸ ਸੁੰਦਰਤਾ ਦਾ) ਗ਼ੁਲਾਮ ਹੈ।