(੩੨)
ਚਸ਼ਮਿ ਮਾ ਹਰਗਿਜ਼ ਬਗ਼ੈਰ ਅਜ਼ ਹਕ ਨ ਦੀਦ॥
ਐ ਖੁਸ਼ਾ ਚਸਮੇ ਕਿ ਹੱਕ ਬੀਨਿੰਦਹ ਅਸ੍ਤ॥
ਚਸ਼ਮਿ – ਅੱਖਾਂ। ਮਾਂ – ਮੇਰੀਆਂ, ਸਾਡੀਆਂ। ਹਰਗਿਜ਼ – ਮੂਲੋਂ ਹੀ, ਹੋਰ ਕੁਝ, ਕਦੇ ਭੀ। ਬਗ਼ੈਰ – ਬਿਨਾਂ। ਅਜ਼ – ਤੋਂ। ਹੱਕ – ਪ੍ਰਮਾਤਮਾ, ਰੱਬ, ਵਾਹਿਗੁਰੂ। ਦੀਦ – ਵੇਖਦੀਆਂ। ਐ – ਕ੍ਰਿਯਾ ਵਚਨ ਹੈ। ਖੁਸ਼ – ਖੁਸ਼ ਨਸੀਬ ਵਾਲੀ, ਸੁਭਾਗ। ਚਸ਼ਮੇ – ਅੱਖ। ਕਿ – ਜੋ। ਬੀਨਿੰਦਹ – ਵੇਖਦੀ। ਅਸਤ – ਹੈ, ਹਨ।
ਅਰਥ–ਮੇਰੀਆਂ ਅੱਖਾਂ ਵਾਹਿਗੁਰੂ ਤੋਂ ਬਿਨਾਂ ਹੋਰ ਕੁਝ ਨਹੀਂ ਵੇਖਦੀਆਂ। ਉਹ ਸੁਭਾਗ ਅੱਖ ਹੈ, ਜੋ ਵਾਹਿਗੁਰੂ ਨੂੰ ਵੇਖਦੀ ਹੈ।
ਮਾ ਨਮੇ ਲਾਫੇਮ ਅਜ਼ ਜ਼ੁਹਦੋ ਰਿਆ॥
ਗਰ ਗੁਨਾਹਗਾਰੇਮ ਹਕ ਬਖਸ਼ਿੰਦਹ ਅਸ੍ਤ॥'
ਮਾ – ਅਸੀਂ। ਨਮੋ – ਨਹੀਂ। ਲਾਫੇਮ – ਲਾਫ਼ ਮਾਰਦੇ, ਹੰਕਾਰ ਕਰਦੇ। ਜ਼ੁਹਦੋ – ਭੋਜਨ, ਬੰਦਗ਼ੀ। ਰਿਮ – ਦਿਖਾਵਾ। ਗਰ – ਜੇਕਰ। ਗੁਨਾਹਗਾਰੇਮ – ਔਗੁਨਾਂ ਵਾਲਾ ਹਾਂ ਮੈਂ, ਪਾਪੀ ਹਾਂ ਮੈਂ। ਬਖ਼ਸ਼ਿੰਦਹ – ਬਖਸ਼ਨਹਾਰ, ਬਖਸ਼ਨ ਵਾਲਾ। ਅਸਤ – ਹੈ।
ਅਰਥ–ਮੈਂ ਲਾਫ਼ ਨਹੀਂ ਮਾਰਦਾ, (ਆਪਣੀ) ਭਜਨ-ਬੰਦਗੀ ਤੋਂ ਦਿਖਾਵੇ ਦੀ। ਜੇਕਰ ਮੈਂ ਪਾਪੀ ਹਾਂ, (ਤਾਂ) ਵਾਹਿਗੁਰੂ ਬਖਸ਼ਨਹਾਰ ਹੈ।
ਦੀਗਰੇ ਰਾ ਅਜ਼ ਕੁਜਾ ਆਰੇਮ ਮਾ॥
ਸ਼ੋਰ ਦਰ ਆਲਮ ਯਕੇ ਅਫ਼ਗੰਦਾ ਅਸ੍ਤ॥
ਦੀਗਰੇ ਰਾ – ਦੂਜੇ ਨੂੰ। ਅਜ਼ ਕੁਜਾ – ਕਿਸ ਥਾਂ ਤੋਂ, ਕਿਥੋਂ। ਆਰੇਮ – ਲੈ ਆਵਾਂ। ਮਾਂ – ਮੈਂ। ਸ਼ੋਰ – ਰੌਲਾ-ਗੌਲਾ। ਦਰ – ਵਿਚ। ਆਲਮ – ਜਗਤ। ਯਕੇ – ਇਕੋ ਨੇ। ਅਫ਼ਗੰਦਾ – ਸੁਟਿਆ, ਪੈਦਾ ਕੀਤਾ।