ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/49

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੩੫)

ਸ਼ੌਕਿ ਮੌਲਾ ਹਰ ਕਿਰਾ ਬਾਸ਼ਦ ਹੁਮਾ ਸਾਹਿਬ ਦਿਲਸ੍ਤ॥
ਕਾਰਿ ਹਰ ਦਾਨਾ ਨਾ ਬਾਸ਼ਦ ਕਾਰਿ ਹਰ ਦੀਵਾਨਹ ਨੇਸ੍ਤ॥

ਸ਼ੌਕਿ - ਚਾਉ, ਲਗਨ। ਮੌਲਾ - ਪ੍ਰਮਾਤਮਾ, ਵਾਹਿਗੁਰੂ, ਰੱਬ। ਹਰ ਕਿਰਾ - ਜਿਸ ਕਿਸੇ ਨੂੰ। ਬਾਸ਼ਦ - ਹੋਇਆ ਹੈ। ਹੁਮਾ - ਓਹੀ। ਸਾਹਿਬ - ਮਾਲਕ। ਦਿਲਸਤ - ਦਿਲ ਹੈ। ਕਰ-ਕੰਮ ਇਹ। ਹਰ-ਸਾਰੇ, ਸਭਨਾਂ। ਦਾਨਾਂ - ਸਿਆਣਿਆਂ। ਨਾ ਬਾਸ਼ਦ - ਨਹੀਂ ਹੁੰਦਾ।

ਅਰਥ—ਜਿਸ ਕਿਸੇ ਨੂੰ ਪ੍ਰਮਾਤਮਾ ਦਾ ਸ਼ੌਕ ਹੋਇਆ ਹੈ, ਓਹੀ ਦਿਲ ਦਾ ਮਾਲਕ ਹੈ। ਇਹ ਕੰਮ ਨਾ ਸਭਨਾਂ ਸਿਆਣਿਆਂ ਤੋਂ ਹੁੰਦਾ ਹੈ ਤੇ ਸਭਨਾਂ ਦੀਵਾਨਿਆਂ ਦਾ ਤੀ ਏਹ ਕੰਮ ਨਹੀਂ ਹੈ।

ਨਾਸਿਹਾ ਤਾਂ ਚੰਦ ਗੋਈ ਕਿੱਸਹ ਹਾਇ ਵਾ ਅਜ਼ੋ ਪੰਦ
ਬਜ਼ਮਿ ਮਸਤਾਂ ਅਸ੍ਤ ਈਂ ਜਾ ਕਿੱਸਹ ਓ ਅਫ਼ਸਾਨਾ ਨੇਸ੍ਤ

ਨਾਸਿਹਾ — ਹੇ ਉਪਦੇਸ਼ਕ। ਤਾ ਚੰਦ - ਕਿਥੋਂ ਤੀਕ। ਗੋਈ—ਕਹੇਂਗਾ। ਕਿਸਹ ਹਾਇ - ਕਹਾਣੀਆਂ,ਕਥਾਵਾਂ। ਵਾਅਜ਼ੋ - ਵਖਿਆਨ। ਪੰਦ - ਨਸੀਹਤ, ਸਿਖ੍ਯਾ। ਬਜ਼ਮਿ-ਸੰਗਤ ਵਿਚ। ਮਸਤਾਂ-ਮਸਤਾਨਿਆਂ, ਮਸਤਾਨੇ। ਅਸਤ - ਹੈ। ਈਂ - ਇਹ। ਜਾ - ਥਾਂ। ਅਫ਼ਸਾਨਾ - ਕਹਾਣੀ। ਨੇਸਤ - ਨਹੀਂ ਹੈ।

ਅਰਥ — ਹੇ ਉਪਦੇਸ਼ਕ! (ਤੂੰ) ਕਿਥੋਂ ਤਕ ਵਖਿਆਨ ਤੇ ਸਿਖ੍ਯਾ ਦੀਆਂ ਵਾਰਤਾਂ ਕਹੇਗਾ?(ਇਹ) ਮਸਤਾਨਿਆਂ ਦੀ ਸੰਗਤ ਹੈ ਇਹ ਜਗ੍ਹਾ ਕਿੱਸੇ-ਕਹਾਣੀਆਂ ਦੀ ਨਹੀਂ ਹੈ।

ਈਂ ਮਤਾਏ ਹਕ ਬ ਪੇਸ਼ੇ ਸਾਹਿਬਾਨੇ ਦਿਲ ਬਵਦ॥
ਚੂੰ ਬ ਸਹਿਰਾ ਮੇ-ਰਵੀ ਦਰ ਗੋਸ਼ਾਏ ਵੀਰਾਨਾ ਨੇਸ੍ਤ॥

ਈਂ — ਇਹ। ਮਤਾਏ — ਦੌਲਤ। ਹਕ — ਸੱਚੀ। ਬ ਪੇਸ਼ੇ — ਕੋਲ, ਅਗੇ। .