ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/50

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

(੩੬)

ਸਾਹਿਬਾਨੇ—ਮਾਲਕ। ਬਵਦ-ਹੁੰਦੀ ਹੈ। ਚੂੰ — ਕਿਉਂ। ਬ ਸਹਿਰਾ — ਵਿਚ ਜੰਗਲ। ਮੇ-ਰਵੀ — ਜਾਂਦਾ ਹੈ। ਦਰ — ਵਿਚ। ਗੋਸ਼ਾਏ — ਨੁਕਰ, ਕਿਨਾਰਾ, ਏਕਾਂਤ। ਵੀਰਾਨ-ਉਜਾੜ।

ਅਰਥ-ਇਹ ਸੱਚੀ ਦੌਲਤ, ਦਿਲ ਦੇ ਮਾਲਕ ਕੋਲ ਹੁੰਦੀ ਹੈ। ਜੰਗਲਾਂ ਵਿਚ ਕਿਉਂ ਜਾਵਾਂ? ਉਜਾੜ ਦੇ ਕੋਨਿਆਂ ਵਿਚ ਨਹੀਂ ਹੈ।

ਭਾਵ-ਵਾਹਿਗੁਰੁ ਸਾਧ ਸੰਗਤ ਵਿਚ ਵਸਦਾ ਹੈ, ਜੰਗਲਾਂ ਵਿਚ ਜਾਣ ਦੀ ਲੋੜ ਨਹੀਂ, ਕਿਉਂਕਿ ਉਥੇ ਵਾਹਿਗੁਰੂ ਕੋਈ ਵਖਰਾ ਟਿਕਾਣਾ ਬਣਾ ਕੇ ਬੈਠਾ ਨਹੀਂ ਹੈ।

ਈਂ ਮਤਾਏ ਸ਼ੌਕ ਰਾ ਅਜ਼ ਆਸ਼ਕਾਨੇ ਹੱਕ ਬਖ਼ਾਹ॥
ਜਾਂ ਕਿ ਦਰ ਜਾਨਸ਼ ਬਜੁਜ਼ ਨਕਸੇ ਰੁਖ਼ੇ ਜਾਨਾ ਨਾ ਨੇਸ੍ਤ॥

ਅਜ਼—ਪਾਸੋਂ। ਆਸ਼ਕਾਨੇ ਹੱਕ—ਰੱਬ ਦੇ ਆਸ਼ਕਾਂ [ਸੰਤਾਂ]। ਬਖ਼ਾਹ—ਮੰਗ। ਜਾਂ ਕਿ-ਕਿਉਂਕਿ। ਦਰ —ਅੰਦਰ। ਜਾਨਸ਼ — ਜਾਨ, ਜਿੰਦ, ਉਨ੍ਹਾਂ ਦੀ। ਬਜੁਜ਼ — ਬਿਨਾਂ। ਨਕਸ਼ੇ-ਤਸਵੀਰ। ਰੁਖ਼ — ਚੇਹਰਾ,ਸਰੂਪ। ਜਾਨਾ —ਪਿਆਰਾ ਜਾਨੀ, ਮਿੱਤ੍ਰ॥

ਅਰਥ-ਇਕ ਸ਼ੌਕ ਦੀ ਦੌਲਤ ਸੰਤਾਂ ਪਾਸੋਂ ਮੰਗ। ਕਿਉਂਕਿ ਉਨਾਂ ਦੀ ਜਾਨ ਅੰਦਰ, ਮਿੱਤ੍ਰ ਦੇ ਸਰੂਪ ਦੀ ਤਸਵੀਰ ਤੋਂ ਬਿਨਾਂ ਹੋਰ ਕੁਝ ਬੀ) ਨਹੀਂ ਹੈ। ਜੈਸਾ ਕਿ—

'ਦਿਲ ਦੇ ਅੰਦਰ ਹੈ ਲਗੀ ਤਸਵੀਰ ਨਾਨਕ ਕੀ।
ਜਿਆਰਤ ਹੋਤੀ ਰਹਿਤੀ ਹੈ,ਇਸੀ ਤਦਬੀਰ ਨਾਨਕ ਕੀ
।'

ਚੰਦ ਮੇ ਗੋਈ ਤੁ ਐ ਗੋਯਾ ਖ਼ਮੁਸ਼ ਸ਼ੌ ਜ਼ੀਂ ਸਖ਼ੁਨ॥
ਸ਼ੌਕਿ ਮੌਲਾ ਮੁਨਹਸਰ ਬਰ ਕਾਬਾ ਓ ਬੁਤਖ਼ਾਨਾ ਨੇਸ੍ਤ॥

ਚੰਦ—ਕਿਥੋਂ ਤਕ। ਮੇ ਗੋਈ—ਕਹੇਗਾ। ਖ਼ਮੁਸ਼—ਚੁਪ। ਸ਼ੌ—ਹੋ। ਜੀਂ—ਅਜੀਂ