ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/51

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੩੭)

ਇਨ੍ਹਾਂ। ਸਖ਼ੂਨ-ਗੱਲਾਂ। ਮੁਨਹਸਰ-ਨਿਰਭਰ। ਕਾਬਾ-ਮੱਕੇ ਸ਼ਹਿਰ ਵਿਚਲਾ ਮੁਸਲਮਾਨਾਂ ਦਾ ਮਸ਼ਹੂਰ ਮੰਦਰ, ਜਿਸਦੀ ਹੱਜ ਕਰਨ ਜਾਂਦੇ ਹਨ। ਬੁਤਖ਼ਾਨਾ- ਬੁੱਤਾਂ ਦਾ ਘਰ, ਠਾਕਰ ਦ੍ਵਾਰੇ ਆਦਿਕ, ਪਰ ਇਥੇ ਕਾਂਸ਼ੀ, ਰਾਮੇਸ੍ਵਰ ਆਦਕ ਪ੍ਰਸਿੱਧ ਮੰਦਰਾਂ ਤੋਂ ਭਾਵ ਹੈ। ਬਰ-ਉਤੇ।

ਅਰਥ-ਹੇ ਨੰਦ ਲਾਲ! ਕਿਥੋਂ ਤਕ ਕਹੇਂਗਾ? ਇਨ੍ਹਾਂ ਗੱਲਾਂ ਵਲੋਂ ਚੁਪ ਹੋ ਜਾਹੁ! (ਕਿਉਂਕਿ) ਰੱਬ ਦਾ ਸ਼ੌਕ, ਮੱਕੇ ਅਤੇ ਮੰਦਰਾਂ ਉਤੇ ਨਿਰਭਰ ਨਹੀਂ ਹੈ।

ਪੰਜਾਬੀ ਉਲਥਾ———

ਸਾਡੀ ਸੰਗਤ ਪ੍ਰੀਤਮ ਵਸਦੇ ਬਿਨਾਂ ਓਸ ਕੋਈ ਬਾਤ ਨਹੀਂ।
ਬਿਨਾਂ ਘੁੰਡ ਦੇ ਆਵੋ ਅੰਦਰ ਸੰਗਤ ਵਿਚ ਦੁਇ ਜਾਤ ਨਹੀਂ।
ਖੁਦੀ ਤਕੱਬਰ ਦਿਲ ਚੋਂ ਖੋਵੇਂ ਆਪਣੇ ਆਪ ਨੂੰ ਵੇਖੇਂਗਾ,
ਆਪ ਆਪ ਦਾ ਜਾਣੂ ਹੋਵੇਂ, ਤੈਥੋਂ ਰੱਬ ਦੁਰਾਤ ਨਹੀਂ।
ਸ਼ੌਕ ਸਾਂਈ ਦਾ ਜਿਸਨੂੰ ਹੋਯਾ ਓਹੀ ਦਿਲ ਦਾ ਸਾਹਿਬ ਹੈ,
ਦਾਨੇ ਸਭ ਦਾ ਕੰਮ ਨਹੀਂ ਇਹ ਅਤੇ ਦੀਵਾਨੇ ਬਾਤ ਨਹੀਂ।
ਹੇ ਪੰਡਿਤ! ਤੂੰ ਕਦ ਤਕ ਕਹਿਸੇਂ, ਕਥਾ ਨਸੀਹਤ ਵਾਲੀ ਨੂੰ,
ਮਸਤਾਂ ਦੀ ਹੈ ਸੰਗਤ ਸਾਡੀ,(ਇਹ) ਕਥਾ ਦੀ ਬਾਤ ਸੁਹਾਤ ਨਹੀਂ।
(ਸਿਮਰਨ ਦੌਲਤ ਸੱਚੀ ਜਾਣੋ, ਦਿਲ ਦੇ ਮਾਲਕ ਕੋਲ ਰਹੇ,
ਜੰਗਲਾਂ ਵਿਚ ਕਿਉਂ ਜਾਕੇ ਭਟਕਾਂ, ਉਜਾੜ ਵਿਚ ਲਭਾਤ ਨਹੀਂ।
ਦੌਲਤ ਸਚੀ ਦਾ ਸ਼ੌਕ ਜਿ ਰੱਖੇਂ, ਮੰਗ ਸੰਤਾਂ ਦੇ ਪਾਸੋਂ ਤੂੰ,
ਪ੍ਰੀਤਮ ਦੀ ਤਸਵੀਰ ਬਿਨਾਂ ਕੁਝ ਦਿਲ ਦੇ ਵਿਚ ਸੁਹਾਤ ਨਹੀਂ।
ਕਦ ਤਕ ਗੋਯਾ ਬੋਲੀ ਜਾਮੇਂ, ਚੁੱਪ ਹੋ ਰਹੁ ਗੱਲਾਂ ਤੋਂ,
ਹੱਜ ਮੱਕੇ ਦੀ ਕਾਸੀ ਜਾਣਾ, ਰੱਬ ਦਾ ਸ਼ੌਂਕ, ਕਹਾਤ ਨਹੀਂ।