ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/52

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(38)

ਗਜ਼ਲ ਨੰ: ੧੧

ਦਿਲ ਅਗਰ ਦਰ ਹਲਕਾਏ ਜ਼ੁਲਫ਼ ਦੁਤਾਂ ਖਾਹਦ ਗੁਜ਼ਸ੍ਤ
ਅਜ਼ ਖੁਤਨ ਦਰ ਚੀਨੇ ਮਚੀਨੇ ਖ਼ਤਾ ਖਾਹਦ ਗੁਜ਼ਸ੍ਤ

ਹਲਕਾਏ-ਕੁੰਡਲਾਂ। ਜ਼ੁਲਫ-ਕੇਸਾਂ ਦੀ ਲਿਟ ਜੋ ਮੂੰਹ ਉਤੇ ਲਮਕੀ ਹੁੰਦੀ ਹੈ। ਦੁਤਾ-ਦੋ ਕੀਤੀਆਂ ਹੋਈ, ਮੌੜੀ ਹੋਈ। ਖਾਹਦ ਗੁਜ਼ਸਤ-ਲੰਘ ਜਾਵੇ! ਖੁਤਨ, ਚੀਨ, ਮਾਚੀਨ ਖਤਾ, (ਇਹ ਸਭ ਦੇਸ਼ਾਂ ਦੇ ਨਾਮ ਹਨ)।

ਅਰਥ-ਜੇਕਰ ਦਿਲ ਕੁੰਡਲਾਂ (ਵਰਗੀਆਂ) ਟੇਢੀਆਂ ਜ਼ੁਲਫ਼ਾਂ ਵਿੱਚ ਲੰਘ ਜਾਵੇ। (ਤਾਂ) ਖੁਤਨ, ਚੀਨ, ਮਾਚੀਨ ਤੇ ਖਤਾ (ਆਦਿਕ ਮੁਲਕਾਂ) ਵਿਚੋਂ ਲੰਘ ਜਾਵੇਗਾ।

ਭਾਵ———ਜੇਕਰ ਸਿਖ ਦਾ ਮਨ, ਗੁਰ ਦਰਸ਼ਨ ਦਾ ਭੌਰਾ ਹੋ ਜਾਵੇ ਤਾਂ ਉਸ ਨੂੰ ਸੋਹਣੇ ਤੋਂ ਸੋਹਣੇ ਦੇਸਾਂ ਦੀਆਂ ਚੀਜ਼ਾਂ ਭੀ ਮੋਹ ਨਹੀਂ ਸਕਦੀਆਂ।

ਪਾਤਸ਼ਾਹੀਏ ਈਂ ਦੁ ਆਲਮ ਯਕ ਨਿਗਾਹੇ ਰੂਇ ਤੋ॥
ਸਾਇਆ ਏ ਜ਼ੁਲਫੇ ਤੋ ਅਜ਼ ਬਾਲੇ ਹੁਮਾ ਖਾਹਦ ਗੁਜ਼ਸ੍ਤ॥

ਦੁ ਆਲਮ-ਦੋਹਾਂ ਲੋਕਾਂ। ਯਕ ਨਿਗਾਹੇ-ਇਕ ਨਜ਼ਰ। ਰੂਏ—ਚਿਹਰੇ। ਤੋ-ਤੇਰੇ। ਸਾਇਆ-ਪ੍ਰਛਾਵਾਂ। ਅਜ਼-ਤੋਂ। ਬਾਲੇ ਹੁਮਾ -ਹੁਮਾਂਅ ਪੰਛੀ, ਫਾਰਸੀ ਕਵੀ ਮੰਨਦੇ ਹਨ, ਕਿ ਜਿਨ੍ਹਾਂ ਉਤੇ ਹੁਮਾਂ ਪੰਛੀ ਦਾ ਪ੍ਰਛਾਵਾਂ ਪੈ ਜਾਵੇ, ਉਹ ਪਾਤਸ਼ਾਹ ਹੋ ਜਾਂਦਾ ਹੈ।

ਅਰਥ-ਤੇਰੇ ਮੁਖੜੇ ਦੀ ਇਕ ਨਿਗਾਹ ਦੇ (ਵਿਚ) ਇਨ੍ਹਾਂ ਦੋਹਾਂ ਲੋਕਾਂ ਦੀ ਪਾਤਸ਼ਾਹੀ ਹੈ। ਤੇਰੀ ਜ਼ੁਲਫ਼ ਦਾ ਪ੍ਰਛਾਵਾਂ, ਹੁਮਾਂਅ ਪੰਛੀ ਤੋਂ ਭੀ ਲੰਘ ਗਿਆ ਹੈ।

ਭਾਵ-ਹੁਮਾ ਪੰਛੀ ਦਾ ਪ੍ਰਛਾਵਾਂ ਇਕ ਲੋਕ ਦੀ ਪਾਤਸ਼ਾਹੀ ਦੇਂਦਾ ਹੈ, ਪਰ ਤੇਰੀ ਜ਼ੁਲਫ਼ ਦਾ ਪ੍ਰਛਾਵਾਂ ਦੋਹਾਂ ਲੋਕਾਂ ਦੀ ਪਾਤਸ਼ਾਹੀ ਬਖਸ਼ਦਾ ਹੈ।