ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/54

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੪੦)

ਦਰੀਂ-ਦਰ+ਈਂ] ਇਸ ਵਿਚ। ਦਹਿਰੇ—ਜਗਤ। ਖ਼ਰਾਬ—ਨਕੰਮਾਂ, ਬੁਰਾ। ਖਾਹਦ ਗੁਜ਼ਸਤੋ—ਚਲਾ ਜਾਵੇਗਾ। ਹਮ—ਭੀ। ਗਦਾ—ਮੰਗਤਾ।

ਅਰਥ-ਗੁਜਰ ਜਾਣ (ਦੀ ਗੱਲ) ਕੀ ਪੁਛਦੇ ਹੋ, ਇਸ ਨਿਕੰਮੇ, ਜਗਤ ਵਿਚੋਂ। ਬਾਦਸ਼ਾਹ ਗੁਜ਼ਰ ਜਾਵੇਗਾ ਅਤੇ ਮੰਗਤਾ ਭੀ ਗੁਜ਼ਰ ਜਾਵੇਗਾ।

ਸ਼ਿਅਰਿ ਗੋਆ ਜ਼ਿੰਦਗੀ ਬਖਸ਼ ਅਸ੍ਤ ਚੂੰ ਆਬੇ ਹਯਾਤ॥
ਬਲਕਿ ਅਜ਼ ਪਾਕੀਜ਼ਗੀ ਜ਼ਾਬੇ ਬਕਾ ਖ੍ਵਾਹਦ ਗੁਜਸ੍ਤ॥

ਸ਼ਿਅਰਿ-ਬਚਨ, ਕਵਿਤਾ। ਜ਼ਿੰਦਗੀ-ਜੀਵਨ। ਬਖ਼ਸ਼ ਅਸਤ—ਬਖਸ਼ਨ ਵਾਲੇ ਹਨ। ਚੂੰ—ਜੈਸੇ, ਵਾਂਗੂੰ। ਆਬੇ ਹਯਾਤ*—ਕਾਯਮ ਰਖਣ ਵਾਲਾ ਪਾਣੀ, ਅੰਮ੍ਰਤ। ਬਲਕਿ—ਸਗੋਂ। ਪਾਕਜ਼ਗੀ—ਪਵਿਤ੍ਰਤਾ। ਜਾਬੇ ਬਕਾ-ਅੰਮ੍ਰਤ।

ਅਰਥ-ਨੰਦ ਲਾਲ ਦੀ ਕਵਿਤਾ ਜੀਵਨ ਬਖਸ਼ਨ ਵਾਲੀ ਹੈ, ਅੰਮ੍ਰਤ ਵਾਂਗੂੰ। ਸਗੋਂ ਪਵਿਤ੍ਰਤਾ ਵਿਚ ਤਾਂ ਅੰਮ੍ਰਤ ਨਾਲੋਂ (ਭੀ ਅਗਾਂਹ) ਲੰਘ ਗਈ ਹੈ। ਪੰਜਾਬੀ ਉਲਥਾ———

ਮੁਖ ਪ੍ਰੀਤਮ ਦੇ ਕੇਸ ਕੁੰਡਲ ਚੋਂ ਜੇਕਰ ਮਨ ਹੈ ਲੰਘ ਗਿਆ।
ਖੁਤਨ ਮੁਲਕ ਦੇ ਸੁਟਕੇ ਨਾਫੇ ਚੀਨ ਮਚੀਨੋ ਲੰਘ ਗਿਆ।
ਦੋਹੁ ਲੋਕਾਂ ਦੀ ਬਾਦਸ਼ਾਹੀ ਇਕ ਦਰਸ ਮਾਹੀ ਤੋਂ ਮਿਲਦੀ ਏ,
ਪ੍ਰੀਤਮ ਜੁਲਫ਼ ਸੰਦਾ ਪਛਾਵਾਂ ਹੁਮਾਅ ਸਾਯਾ ਤੋਂ ਲੰਘ ਗਿਆ।


  • ਯੂਨਾਨ ਦੇ ਪੁਰਾਣੇ ਇਤਿਹਾਸਕਾਰਾਂ ਦਾ ਇਹ ਖਿਆਲ ਸੀ, ਕਿ ਬਹਰ ਜ਼ੁਲਮਾਤ ਵਿਚ ਇਕ 'ਚਸ਼ਮਾਯ ਹੈਵਾਨ' ਨਾਮ ਦਾ ਇਕ ਪਾਣੀ ਦਾ ਤਲਾਉ ਹੈ, ਜਿਸਦਾ ਪਾਣੀ ਪੀਣ ਨਾਲ ਮਨੁੱਖ ਸਦਾ ਜੀਊਂਦਾ ਰਹਿੰਦਾ ਹੈ, ਕਹਿੰਦੇ ਹਨ। ਸਕੰਦਰ ਆਜ਼ਮ ਨੇ ਇਸ ਚਸ਼ਮੇ ਨੂੰ ਲਭਿਆ ਸੀ।