ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/56

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

(੪੨)

ਕਰਦਾ ਹੈ, ਤਦੇ ਹੀ ਤਾਂ ਫੁਰਮਾਇਆ ਹੈ---

'ਪਹਲਾਂ ਮਰਣੁ ਕਬੂਲ, ਜੀਵਣ ਕੀ ਛਡਿ ਆਸ॥
ਹੋਹੁ ਸਗਲ ਕੀ ਰੇਣ ਕਾ ਤਾ ਆਉ ਹਮਾਰੈ ਪਾਸਿ॥'

ਦਰ ਕੂਚਾਏ ਇਸ਼ਕ ਗੁਰਚਿ ਮੁਹਾਲ ਅਸ੍ਤ ਰਸੀਦਨ॥
ਮਨਸੂਰ ਸਿਫ਼ਤ ਬਰ ਕਦਮ ਦਾਰ ਤੁਆਂ ਰਫ਼ਤ॥

ਦਰ-ਵਿਚ। ਕੂਚਾਏ-ਗਲੀ ਦੇ। ਇਸ਼ਕ — ਪ੍ਰੇਮ। ਗ਼ਰਚਿ-ਭਾਵਾਂ। ਮੁਹਾਲ-ਔਖਾ, ਮੁਸ਼ਕਲ। ਅਸ਼ਤ-ਹੈ। ਰਸ਼ੀਦਨ-ਪੁਜਣਾ, ਜਾਣਾ। ਸਿਫ਼ਤ-ਵਾਂਗੂੰ। ਬਰ-ਉਤੇ। ਕਦਮ-ਪੈਰ। ਦਾਰ-ਸੂਲੀ॥ ਤੁਆਂ ਰਫ਼ਤ - ਜਾ ਸਕਦਾ ਹੈ।

ਅਰਥ — ਭਾਵੇਂ ਪ੍ਰੇਮ ਦੇ ਕੂਚੇ ਵਿਚ ਜਾਣਾ ਬਹੁਤ ਹੀ ਔਖਾ ਹੈ (ਪਰ) ਮਨਸੂਰ ਵਾਂਗੂੰ ਸੂਲੀ ਉਤੇ ਕਦਮ (ਰੱਖਕੇ) ਜਾ ਸਕਦਾ ਹੈ। ਭਾਵ - ਜੇ ਤਉ ਪ੍ਰੇਮ ਖੇਡਨ ਕਾ ਚਾਉ॥ ਸਿਰੁ ਧਰਿ ਤਲੀ ਗਲੀ ਮੋਰੀ ਆਉ॥

ਯਥਾ—ਸਿਰ ਦੀਜੈ ਕਾਣਿ ਨ ਕੀਜੈ॥
ਤਉ ਇਤੁ ਮਾਰਗਪੈਰ ਧਰੀਜੈ॥'

ਐ ਦਿਲ ਬਸਏ ਮਦਰਸਹ ਗਰ ਮੈਲ ਨ ਦਾਰੀ॥
ਬਾਰੇ ਬਸੂਏ ਖ਼ਾਨਾਏ ਖੁਮਾਰ ਤਵਾਂ ਰਫ਼ਤ॥

ਬਸੂਏ-ਵਲੇ। ਮਦਰਸਹ-ਪਾਠਸ਼ਾਲਾ,ਸਕੂਲ, ਮਕਤਬ। ਗਰ - ਜੇ, ਜੇਕਰ। ਮੈਲ-ਚਾਉ, ਸ਼ੌਕ, ਇੱਛਾ। ਨ ਦਾਰੀ-ਤੂੰ ਨਹੀਂ ਰਖਦਾ। ਬਾਰੇ-ਸਮਾ ਹੈ, ਵੇਲਾ ਹੈ। ਖ਼ਾਨਾ ਏ ਖੁਮਾਰ-ਮਸਤੀ ਦਾ ਘਰ, ਸ਼ਰਾਬ ਖਾਨਾ, ਭਾਵ-ਸਤਸੰਗ, ਜਿਥੋਂ ਨਾਮ ਖੁਮਾਰੀ ਚੜ੍ਹਦੀ ਹੈ।

ਅਰਥ—ਹੇ ਮਨ! ਜੇਕਰ ਤੂੰ ਮਦਰਸੇ ਵਲ ਜਾਣ ਦਾ ਸ਼ੌਕ ਰਖਦਾ ਹੈਂ। (ਤਾਂ ਹੁਣ ਵੇਲਾ ਹੈ, ਸ਼ਰਾਬਖਾਨੇ ਵਲ ਜਾ ਸਕਦਾ ਹੈਂ।