(੪੩)
ਚੂੰ ਖ਼ਾਤਰਮ ਅਜ਼ ਅਸ਼ਕੇ ਤੋਂ ਸ਼ੁਦ ਰਸ਼ਕੇ ਗੁਲਿਸਤਾਂ॥
ਬੇਹੂਦਾ ਚਰਾ ਜਾਨਬੇ ਗੁਲਜ਼ਾਰ ਤਵਾਂ ਰਫ਼ਤ॥
ਚੂੰ – ਜਦ। ਖ਼ਾਤਰਮ – ਖ਼ਾਤਰ ਮੇਰੀ। ਅਜ਼ – ਤੋਂ, ਸੇ, ਕਰਕੇ, ਵਲੋਂ। ਅਸ਼ਕੇ – ਅਥਰੂ, ਹੰਝੂ, ਆਂਸੂ। ਰਸ਼ਕੇ – ਈਰਖ਼ਾ ਕਰਨ ਯੋਗ। ਗੁਲਿਸਤਾਂ – ਗੁਲਿਸਤਾਨ ਫੁਲਵਾੜੀ, ਬਗੀਚੀ। ਤੋਂ – ਰਾ। ਬੇਹੁਦਾ – ਬੇ ਅਰਥ, ਬੇ ਫ਼ਾਇਦਾ। ਚਰਾ – ਕਿਉਂ। ਜਾਨਬੇ – ਵੱਲ, ਤਰਫ਼। ਗੁਲਜ਼ਾਰ – ਬਗ਼ੀਚੇ, ਰੌਣਕ ਵਾਲੀ ਜਗ੍ਹਾ। ਤਵਾਂ ਰਫ਼ਤ – ਜਾ ਸਕਦਾ।
ਅਰਥ–ਜਦ ਮੇਰੀ ਖ਼ਾਤਰ ਕਰਕੇ, ਤੇਰਾ ਅਥਰੂ ਫੁਲਵਾੜੀ ਨੂੰ ਰਿਸ਼ਕ (ਦੇਣ ਵਾਲਾ) ਹੋਇਆ। (ਤਦ ਫਿਰ) ਬੇ ਫ਼ਾਇਦਾ ਬਾਗ਼ ਵੱਲ ਕਿਉਂ ਜਾਣਾ ਹੋਇਆ।
ਐ ਦਿਲ! ਚੁ ਸ਼ੁਦੀ ਵਾਕਿਫ਼ਿ ਇਸਰਾਰ ਇਲਾਹੀ॥
ਦਰ ਸੀਨਹ ਅਮ ਆਂ ਮਖ਼ਜ਼ਨੇ ਇਸਰਾਰ ਤਵਾਂ ਰਫ਼ਤ॥
ਚੁ – ਜਦ। ਸ਼ੁਦੀ – ਹੋ ਗਿਓਂ। ਵਾਕਿਫਿ – ਜਾਣੂ, ਜਾਣਨ ਵਾਲਾ। ਇਸਰਾਰ – ਭੇਟਾ। ਇਲਾਹੀ – ਰੱਬੀ। ਦਰ – ਵਿਚੋਂ। ਸੀਨਹ – ਛਾਤੀ, ਕਲੇਜਾ, ਭਾਵ ਦਿਲ। ਅਮ – ਮੈਂ, ਮੇਰੇ। ਆਂ – ਉਹ। ਮਖ਼ਜ਼ਨੇ – ਖ਼ਜ਼ਾਨਾ।
ਅਰਥ–ਹੇ ਮਨ! ਜਦ ਤੂੰ ਰੱਬੀ ਭੇਦਾਂ ਦਾ ਜਾਣੂ ਹੋ ਗਿਓੰ। (ਤਾਂ ਫਿਰ) ਮੇਰੇ ਸੀਨੇ ਵਿਚੋਂ, ਉਹ ਭੇਦਾਂ ਦਾ ਖ਼ਜ਼ਾਨਾ [ਵਾਹਿਗੁਰੂ] (ਕਿਤੇ) ਜਾ ਸਕਦਾ ਹੈ?
ਸਦ ਰੋਜ਼ਾ ਏ ਰੁਜ਼ਵਾਂਸ੍ਤ ਚੂੰ ਦਰ ਖ਼ਾਨਾ ਸ਼ਗੁਫਤਹ॥
ਗੋਯਾ ਬਚਿਹ ਸੂਏ ਦਰੋ ਦੀਵਾਰ ਤਵਾਂ ਰਫ਼ਤ॥
ਸਦ – ਸੌ, ਸੈਂਕੜੇ। ਰੋਜ਼ਾ ਏ – ਬਾਗ਼। ਰੁਜ਼ਵਾ – ਬਹਿਸ਼ਤਾਂ ਦੇ। ਚੂੰ – ਜਦ। ਦਰ – ਵਿਚ। ਖਾਨਾ – ਘਰ। ਸ਼ਗੁਫ਼ਤਹ – ਖਿੜੇ ਹੋਏ, ਪ੍ਰਫੁਲਿਤ।