ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/58

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

(੪੪)

ਬ ਚਿਹ-ਕਿਸ ਵਾਸਤੇ, ਕਿਉਂ। ਸੂਏ - ਤਰਫ਼, ਵੱਲ। ਦਰੋ - ਦਰਵਾਜੇ। ਦੀਵਾਰ-ਕੰਧਾਂ, ਭਾਵ-ਘਰਾਂ।

ਅਰਥ-ਜਦ ਕਿ ਘਰ ਵਿਚ ਸੈਂਕੜੇ ਹੀ ਬਹਿਸ਼ਤੀ ਬਾਗ ਖਿੜੇ ਹੋਏ ਹਨ। (ਤਦ ਫਿਰ) ਨੰਦ ਲਾਲ ਕਿਸ ਵਾਸਤੇ, (ਹੋਰਨਾਂ) ਘਰਾਂ ਦੇ ਬੂਹੇ ਵੱਲ ਜਾ ਸਕਦਾ ਹੈ।

ਪੰਜਾਬੀ ਉਲਥਾ---

ਅੱਜ ਦੀ ਰਾਹੀਂ ਵਾਂਗੂ ਤਮਾਸ਼ੇ, ਦਰਸ ਪੀਆ ਦੇ ਜਾਣਾ ਏਂ।
ਕਰਦਾ ਕਤਲ ਪੇਮੀ ਅਪਨੇ, ਵੱਲ ਉਸੇ ਦੇ ਧਾਣਾ ਏਂ।
ਗਲੀ ਪ੍ਰੇਮ ਵਿਚ ਜਾਣਾ ਭਾਵੇਂ ਡਾਢਾ ਔਖਾ ਦਿੱਸਦਾ ਏ,
ਵਾਂਗੂ ਸ਼ਾਹ ਮਨਸੂਰ ਅਸਾਂ ਨੇ, ਸੂਲੀ ਚੜ੍ਹਕੇ ਜਾਣਾ ਏ।
ਹੇ ਦਿਲ! ਵੱਲ ਮਦਰਸੇ ਜਾਣ ਦੀ, ਇੱਛਾ ਜੇ ਤੂੰ ਰਖਦਾ ਨਹੀਂ,
ਏਹੋ ਵੇਲਾ ਸਾਧ ਸੰਗਤ ਕਰ ਮਯ-ਖਾਨੇ ਵੱਲ ਜਾਣਾ ਏਂ।
ਪਾਣੀ ਪ੍ਰੇਮ ਹੰਝੂ ਦਾ ਪਾਕੇ, ਦਿਲ ਦਾ ਬਾਗ਼ ਖਿੜਾਇਆ ਜੇ,
ਬਿਰਥਾ ਕਿਉਂ ਪਿਆ ਦੁਖ ਉਠਾਨਾ, ਵੱਲ ਬਗੀਚੇ ਜਾਣਾ ਏਂ।
ਹੇ ਦਿਲ! ਜੇ ਤੂੰ ਵਾਕਫ਼ ਹੋਵੇਂ, ਵਾਹਿਗੁਰੂ ਦੇ ਭੇਤਾਂ ਦਾ,
ਭੇਦ-ਖ਼ਜਾਨਾ ਵਾਹਿਗੁਰੂ ਸੱਦਾ ਦਿਲ ਵਿਚੋਂ ਕਿਤ ਜਾਣਾ ਏ।
ਸੈਂਕੜੇ ਬਾਗ਼ ਬਹਿਸ਼ਤਾਂ ਵਾਲੇ ਘਰ ਅੰਦਰ ਜਦ ਖਿੜੇ ਹੋਏ,
ਨੰਦ ਲਾਲ ਫਿਰ ਦਰ-ਘਰ ਦੂਜੇ ਵੱਲ ਅਸਾਂ ਕਿਉਂ ਜਾਣਾ ਏਂ।

ਗ਼ਜ਼ਲ ਨੰ: ੧੩

ਦੀਦੀ ਆਖ਼ਿਰ ਤਾਲਬੇ ਮੌਲਾ ਰਹੇ ਮੌਲਾ ਗਰਿਫ਼ਤ॥
ਹਾਸਿਲੇ ਉਮਰੇ ਗਿਰਾਮੀ ਰਾ ਅਜ਼ੀਂ ਦੁਨੀਆ ਗਰਿਫ਼ਤ॥

ਦੀਦੀ-ਤੂੰ ਵੇਖਿਆ ਹੈ। ਆਖ਼ਿਰ-ਓੜਕ, ਅਖੀਰ, ਅੰਤ। ਤਾਲਬੇ-ਇਛਾ