ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/59

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੪੫)

ਵਾਲਾ ਖੋਜੀ। ਮੌਲਾ-ਰੱਬ। ਰਹੇ-ਰਾਹ, ਰਸਤਾ। ਗਰਿਫ਼ਤ- ਫੜਿਆ। ਹਾਸਿਲੇ-ਲਾਭ, ਪ੍ਰਾਪਤ, ਨਫਾ। ਗਿਰਾਮੀ-ਪਿਆਰੀ। ਰਾ-ਦਾ। ਅਜ਼ੀ-ਇਸ। ਗਰਿਫ਼ਤ-ਫੜ ਲਿਆ, ਪਾ ਲਿਆ।

ਅਰਥ-ਤੂੰ ਵੇਖ ਲਿਆ ਹੈ, ਕਿ ਰੱਬ ਦੇ ਖੋਜੀ ਨੇ, ਓੜਕ ਨੂੰ ਰੱਬ ਦਾ ਰਾਹ ਪਾ ਲਿਆ ਹੈ। (ਇਸ) ਦੁਨੀਆ ਵਿਚ (ਉਸ ਨੇ) ਪਿਆਰੀ ਜ਼ਿੰਦਗੀ ਦਾ ਨਫਾ ਪਾ ਲਿਆ ਹੈ।

ਹੇਚ ਕਸ ਬੇਰੂੰ ਨ ਬਾਸ਼ਦ ਅਜ਼ ਸਵਾਦੇ ਜ਼ੁਲਫਿ ਤੋ
ਈਂ ਦਿਲੇ ਦੀਵਾਨ ਅਮ ਆਖ਼ਿਰ ਹਮੀ ਸੌਦਾ ਗਰਿਫ਼ਤ

ਹੇਚ-ਕੋਈ। ਕਸ—ਆਦਮੀ। ਬੇਰੂੰ-ਬਾਹਰ। ਬਾਸ਼ਦ-ਹੁੰਦਾ। ਅਜ਼-ਤੋਂ। ਸਵਾਦੇ- ਕਾਲੀ, ਸਿਆਹੀ। ਤੋ-ਤੇਰੀ। ਈਂ-ਇਸ। ਦੀਵਾਨਹ-ਪਾਗਲ। ਅਮ-ਮੇਰੇ। ਆਖ਼ਰ-ਓੜਕ। ਹਮੀ - ਭੀ। ਗਰਿਫ਼ਤ - ਲਿਆ।

ਅਰਥ-ਕੋਈ ਆਦਮੀ ਭੀ, ਤੇਰੀ ਕਾਲੀ ਜ਼ੁਲਫ਼ ਦੇ (ਘੇਰੇ) ਤੋਂ ਬਾਹਰ ਨਹੀਂ ਹੁੰਦਾ। ਮੇਰੇ ਪਾਗਲ ਮਨ ਨੇ ਭੀ, ਅਖ਼ੀਰ ਨੂੰ ਏਹੋ ਸੌਦਾ ਲਿਆ ਹੈ।

ਭਾਵ-ਹੇ ਸਤਿਗੁਰੁ! ਤੇਰਾ ਦਰਸਨ ਕਰਨ ਵਾਲਾ ਕੋਈ ਭੀ ਆਪਣੀ ਸੁਧ ਵਿਚ ਨਹੀਂ ਰਹਿੰਦਾ, ਅਰਥਾਤ ਦਰਸਨ ਕਰਨ ਵਾਲੇ ਦਾ ਮਨ ਪ੍ਰੀਤ ਤਾਰ ਵਿਚ ਪ੍ਰੋਤਾ ਜਾਂਦਾ ਹੈ, ਜਿਸ ਕਰਕੇ 'ਦਰਸ਼ਨ ਦੇਖਤ ਹੀ ਸੁਧ ਕੀ ਨ ਸੁਧ ਰਹੀਂ' ਵਾਲੀ ਅਵਸਥਾ ਹੋ ਜਾਂਦੀ ਹੈ, ਅਤੇ 'ਮੋਹੀ ਦੇਖ ਦਰਸ ਨਾਨਕ ਬਲਿਹਾਰੀਆ' ਮੈਂ ਸਦਕੇ ਜਾਵਾਂ, ਸਤਿ ਗੁਰੂ ਜੀ, ਆਪ ਦਾ ਦਰਸ਼ਨ ਵੇਖਦੇ ਹੀ ਮੇਰੀ ਬੁਧੀ ਮੋਹੀ ਗਈ ਹੈ।

ਗੈਰਿ ਆਂ ਸਰਵੇ ਰਵਾਂ ਹਰਗਿਜ਼ ਨਿਆਯਦ ਦਰ ਨਜ਼ਰ
ਤਾ ਕਦੇ ਰਾਨਾਇ ਓ ਦਰ ਦੀਦਾ ਏ ਮਾ ਜਾ ਗਰਿਫਤ