ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/60

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੪੬)

ਗੈਰ-ਹੋਰ ਕੋਈ। ਆਂ - ਉਸ। ਸਰਵੇ ਰਵਾਂ*[1]—ਤੁਰਦਾ-ਫਿਰਦਾ ਸਰੂ ਭਾਵ ਵਿਚ ਪ੍ਰੀਤਮ,ਮਾਸ਼ੂਕ। ਹਰ ਗਿਜ਼-ਕਦੇ ਭੀ। ਨਿਆਯਦ-ਨਹੀਂ ਆਉਂਦਾ। ਦਰ-ਹੇਠਾਂ। ਤਾ - ਜਦ ਤੋਂ। ਕਦੇ-ਕੱਦ ਨੇ, ਸਰੀਰ ਨੇ। ਰਾਨਾਇਦ-ਸੋਹਣਾ। ਦਰ-ਵਿਚ। ਦੀਦਾ ਏ - ਨਜ਼ਰ, ਅੱਖਾਂ। ਮਾ - ਮੇਰੀ। ਜਾ - ਜਗ੍ਹਾ। ਗਰਿਫ਼ਤ-ਫੜੀ ਹੈ।

ਅਰਥ-ਉਸ ਤੁਰਦੇ-ਫਿਰਦੇ ਸਰੁ (ਤੋਂ ਬਿਨਾ) ਹੋਰ ਕੋਈ ਭੀ ਨਜ਼ਰ ਹੇਠਾਂ ਨਹੀਂ ਆਉਂਦਾ। ਜਦ ਤੋਂ ਉਸ ਸੋਹਣੇ ਸਰੀਰ ਨੇ ਮੇਰੀਆਂ ਅੱਖਾਂ ਵਿਚ ਥਾਂ ਫੜੀ ਹੈ।

ਅਜ਼ ਨਦਾਏ ਨਾਕਾ ਏ ਲੈਲਾ ਦਿਲੇ ਸ਼ੌਰੀਦਹ ਆਮ
ਹਮ ਚੁ ਮਜਨੂ ਮਸ੍ਤ ਗਸ਼ਤੋ ਰਾਹ ਸੂਏ ਸਹਿਰਾ ਗਰਿਫਤ

ਨਦਾ-ਅਵਾਜ਼। ਨਾਕਾ-ਸਾਂਢਨੀ, ਡਾਚੀ, ਮਾਦਾ ਉਠ। ਏ-ਦੀ। ਸੌਰੀਦਾ-ਪਾਗ਼ਲ। ਹਮ ਚੂੰ - ਵਾਂਗੂੰ। ਗਸ਼ਤ-ਹੋਯਾ । ਰਾਹ-ਰਸਤਾ। ਸੂਏ ਤਰਫ਼, ਵੱਲ। ਸਹਿਰਾ-ਜੰਗਲ, ਉਜਾੜ।

ਅਰਥ-ਲੈਲਾਂ ਦੀ ਊਠਣੀ ਦੀ ਅਵਾਜ਼ ਨਾਲ ਮੇਰਾ ਦਿਲ ਪਾਗ਼ਲ ਹੋ ਗਿਆ ਹੈ। ਮਜਨੂੰ ਵਾਂਗੂ ਮਸਤ ਹੋਇਆ ਹੈ ਤੇ ਜੰਗਲ ਦਾ ਰਾਹ ਫੜਿਆ ਹੈ।

ਭਾਵ-ਸਾਧ ਸੰਗਤ ਵਿੱਚੋਂ ਵੈਰਾਗ ਦੀ ਸੱਦ ਸੁਣਕੇ ਸਾਡਾ ਮਨ ਆਪੇ ਦੀ ਹੋਸ਼ ਭੁਲਾਕੇ, ਗੁਰ ਚਰਨਾਂ ਵੱਲ ਉਠ ਭਜਿਆ ਹੈ।


  1. *ਸਰਵੇ ਰਵਾਂ, ਸਰੂ ਦਾ ਬੂਟਾ ਲੰਮਾ ਤੇ ਸ਼ਡੌਲ ਹੁੰਦਾ ਹੈ, ਪਰ ਉਹ ਜੜਿਆ ਹੋਣ ਕਰਕੇ ਤੁਰ-ਫਿਰ ਨਹੀਂ ਸਕਦਾ, ਫਾਰਸੀ ਕਵੀਆਂ ਨੇ ਮਾਸ਼ੂਕ ਨੂੰ ਸਰੂ ਦੀ ਉਪਮਾ ਦਿਤੀ ਹੈ, ਪਰ ਉਸਦੇ ਨਾਲ ‘ਰਵਾਂ' ਪਦ ਲਾਕੇ ਜ਼ਾਹਰ ਕੀਤਾ ਹੈ ਕਿ ਮੇਰਾ ਮਾਹੀ ਤੁਰਦਾ-ਫਿਰਦਾ ਸਰੂ ਹੈ।