ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/62

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੪੮)

ਮੇ ਬਰਾਯਦ ਜਾਨਿ ਮਨ! ਇਮ ਰੋਜ਼ ਅਜ਼ ਰਾਹੇ ਦੁ ਚਸ਼ਮ
ਨੌਬਤੇ ਦੀਦਾਰੇ ਓ ਤਾ ਵਾਦਾ ਏ ਫ਼ਰਦਾ ਗਰਿਫਤ

ਮੇ ਬਰਾਯਦ-ਬਾਹਰ ਆਉਂਦੀ ਹੈ, ਨਿਕਲ ਰਹੀ ਹੈ। ਜਾਨੇ ਮਨ-ਜਾਨ ਮੇਰੀ। ਇਮ-ਅਜ। ਰੋਜ਼-ਦਿਨ। ਅਜ਼ - ਤੋਂ। ਦੁ ਚਸ਼ਮ-ਦੋਹੁੰ ਅੱਖਾਂ। ਨੌਬਤੇ-ਮੌਕਾ, ਸਮਾ। ਦੀਦਾਰੇ - ਦਰਸ਼ਨ ਦੇ। ਓ-ਉਸਦੇ। ਵਾਦਾਏ-ਇਕਰਾਰ। ਫ਼ਰਦ-ਕੱਲ ਦਾ, ਅਗਲੇ ਦਿਨ ਦਾ। ਗਰਿਫ਼ਤ-ਹੋ ਗਿਆ।

ਅਰਥ-ਅਜ ਦੇ ਦਿਨ ਮੇਰੀ ਜਾਨ ਦੋਹਾਂ ਅੱਖਾਂ ਦੇ ਰਾਹ ਤੋਂ ਬਾਹਰ ਨਿਕਲ ਰਹੀ ਹੈ। (ਕਿਉਂਕਿ) ਉਸਦੇ ਦਰਸ਼ਨ ਦਾ ਸਮਾ, (ਜੋ) ਕੱਲ ਦੇ ਇਕਰਾਰ ਦਾ ਸੀ, ਉਹ ਆ ਗਿਆ ਹੈ।

ਗ਼ੈਰ ਹਮਦੇ ਹਕ ਨਿਆਯਦ ਬਰ ਜ਼ਬਾਨਮ ਹੇਚਗਾਹ॥
ਹਾਸਿਲੇ ਈਂ ਉਮਰ ਰਾ ਆਖ਼ਰਿ ਦਿਲੇ ਗੋਯਾ ਗਰਿਫ਼ਤ॥

ਗ਼ੈਰ-ਬਿਨਾ, ਸਵਾਏ। ਹਮਦੇ-[ਹਮਦ] ਉਸਤਤਿ, ਤਾਰੀਫ, ਉਪਮਾਂ। ਹਕ-ਵਾਹਿਗੁਰੂ। ਬਰ-ਉਪਰ, ਉਤੇ। ਜ਼ਬਾਨਮ-ਜੀਭ, ਮੈਂ ਹੇਚਗਾਹ-ਕਦੇ ਭੀ। ਹਾਸਿਲੇ - ਲਾਭ, ਨਫ਼ਾ। ਈਂ-ਇਸ। ਉਮਰ ਰਾ-ਉਮਰ ਦਾ। ਆਖਿਰ-ਅੰਤ ਨੂੰ ਹੀ ਦਿਲੇ-ਦਿਲ ਨੇ। ਗਰਿਫ਼ਤ-ਫੜ ਲਿਆ, ਪਾ ਲਿਆ।

ਅਰਥ-ਵਾਹਿਗੁਰੂ ਦੀ ਉਪਮਾ ਤੋਂ ਬਿਨਾਂ, ਹੋਰ ਕੋਈ ਸ਼ਬਦ ਮੈਂ (ਅਪਨੇ) ਜੀਭ ਉਤੇ ਕਦੇ ਭੀ ਨਹੀਂ ਲਿਆਉਂਦਾ। ਇਸ ਉਮਰ ਦਾ ਨਫ਼ਾ, ਨੰਦ ਲਾਲ ਦੇ ਦਿਲ ਨੇ ਓੜਕ ਨੂੰ (ਇਹ) ਪਾ ਲਿਆ ਹੈ।

ਪੰਜਾਬੀ ਉਲਥਾ -

ਵੇਖ ਲਿਆ ਤੂੰ ਰੱਬ ਦੇ ਖੋਜੀ, ਰਸਤਾ ਓੜਕ ਪਾ ਲਿਆ।
ਇਸ ਦੁਨੀਆਂ ਚ ਜੀਵਨ ਸੰਦਾ, ਸਭ ਨਫਾ ਓਸ ਪਾ ਲਿਆ।