(੫੦)
ਆਂ ਚੁਨਾ ਸੋਖ਼ਤਮ ਅਜ਼ਾਂ ਆਤਿਸ਼॥
ਹਰ ਕਿ ਬਿਸ਼ੁਨੀਦ ਚੂੰ ਚਿਨਾਰ ਬਿਸੋਖ੍ਤ॥
ਆਂ ਚੁਨਾ – ਏਹੋ ਜੇਹਾ। ਸੋਖਤਮ – ਸੜ ਗਿਆ ਮੈਂ। ਬਿਸ਼ੁਨੀਦ – ਸੁਣਿਆ। ਹਰ ਕਿ – ਜਿਸ ਕਿਸੇ ਨੇ। ਚੁੰ – ਵਾਂਗੂੰ। ਚਿਨਾਰ – ਇਕ ਦਰਖ਼ਤ ਦਾ ਨਾਮ ਹੈ, ਜਿਸ ਵਿਚੋਂ ਹਮੇਸ਼ਾਂ ਧੂੰਆਂ ਨਿਕਲਦਾ ਰਹਿੰਦਾ ਹੈ। ਅਜ਼ਾਂ – ਉਸ।
ਅਰਥ–ਏਹੋ ਜੇਹਾ ਸੜ ਗਿਆ ਹਾਂ ਮੈਂ, ਉਸ ਅੱਗ ਨਾਲ। ਜਿਸ ਕਿਸੇ ਨੇ ਸੁਣਿਆ ਹੈ, (ਉਹ ਭੀ) ਚਿਨਾਰ ਰੱਖ ਵਾਂਗੂੰ ਸੜ ਗਿਆ ਹੈ।
ਮਨ ਨ ਤਨਹਾ ਬਿਸੋਖ਼ਤਮ ਅਜ਼ ਇਸ਼ਕ॥
ਅਮਾ ਆਲਮ ਅਜ਼ੀ ਸ਼ਰਾਰ ਬਿਸੋਖ੍ਤ॥
ਮਨ – ਮੈਂ। ਤਨਹਾ – ਇਕੱਲਾ। ਅਜੁ – ਨਾਲ। ਇਸ਼ਕ – ਪ੍ਰੇਮ ਅਗਨੀ। ਹਮਾ – ਸਾਰਾ। ਆਲਮ – ਸੰਸਾਰ, ਜਗਤ। ਅਜ਼ੀ – ਇਸ। ਸ਼ਰਾਰ – ਸ਼ੋਹਲੇ, ਅੱਗ ਦੇ ਲੰਬੇ।
ਅਰਥ–ਮੈਂ ਇਕੱਲਾ ਪ੍ਰੇਮ ਅੱਗ ਨਾਲ ਨਹੀਂ ਸੜਿਆ ਹਾਂ। ਸਾਰਾ ਜਗਤ ਇਨ੍ਹਾਂ ਸ਼ੋਅਲਿਆਂ ਨਾਲ ਸੜ ਗਿਆ ਹੈ।
ਸੋਖ਼ਤਮ ਦਰ ਫ਼ਿਰਾਕਿ ਆਤਿਸ਼ੇ ਯਾਰ॥
ਹਮ ਚੁਨੀ ਕੀਮਿਆ ਬਕਾਰ ਬਿਸੋਖ਼੍ਤ॥
ਸੋਖ਼ਤਮ – ਸੜਿਆ ਹਾਂ ਮੈਂ। ਦਰ ਫ਼ਿਰਾਕਿ – ਵਿਛੋੜੇ ਵਿਚ। ਆਤਿਸ਼ੇ – ਅੱਗ ਦੇ। ਹਮ ਚੁਨੀ – ਜਿਸ ਤਰ੍ਹਾਂ। ਕੀਮਿਆ – ਕੀਮੀਆ ਗਰ, ਰਸਾਇਣੀ, ਪਾਰੇ ਨਾਲ ਤਾਂਬੇ ਨੂੰ ਸੋਨਾ ਬਨਾਉਣ ਵਾਲਾ। ਬਕਾਰ – ਅਰਥ, ਮਤਲਬ, ਭਾਵ ਰਸਾਇਣੀ ਵਸਤੂ।
ਅਰਥ–(ਇਸ ਤਰ੍ਹਾਂ) ਸੜਿਆਂ ਹਾਂ ਮੈਂ ਪ੍ਰੀਤਮ ਦੇ ਵਿਛੋੜੇ ਦੀ