ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/65

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੫੧)

ਅੱਗ ਵਿਚ ਜਿਸ ਤਰ੍ਹਾਂ ਰਸੈਣੀ (ਆਪਣੇ) ਮਤਲਬ ਵਾਸਤੇ ਸੜ ਗਿਆ ਹੈ।

ਅਫ਼ਰੀਂ ਬਾਦ ਬਰ ਦਿਲੇ ਗੋਯਾ॥
ਕਿ ਈਂ ਬ ਉਮੀਦਿ ਰੂਇ ਯਾਰ ਬਿਸੋਖ਼੍ਤ॥

ਆਫ਼ਰੀਂ-ਆਫ਼ਰੀਨ, ਸ਼ਾਬਾਸ਼। ਬਾਦ - ਹੋਵੇ। ਬਰ-ਉਪਰ। ਦਿਲੇ-ਦਿਲ ਦੇ। ਕਿ-ਜੋ, ਜੇਹੜਾ। ਈਂ-ਇਸ। ਬ-ਉਤੇ। ਉਮੀਦਿ-ਆਸ ਦੇ। ਰੂਇ ਯਾਰ-ਪ੍ਰੀਤਮ ਦਾ ਮੁੱਖ।

ਅਰਥ-ਨੰਦ ਲਾਲ! ਉਸ ਦਿਲ ਨੂੰ ਸ਼ਾਬਾਸ ਹੋਵੇ। ਜੋ ਇਸ ਉਮੇਦ ਉਤੇ ਸੜਿਆ ਹੈ,(ਕਿ ਮੈਨੂੰ) ਯਾਰ ਦਾ ਮੁਖ (ਨਸੀਬ ਹੋਵੇਗਾ)।

ਪੰਜਾਬੀ ਉਲਥਾ———

ਪ੍ਰੀਤਮ ਦੇ ਵਿਛੋੜੇ ਅੰਦਰ ਮੇਰਾ ਦਿਲ ਹੈ ਸੜ ਗਿਆ।
ਉਸ ਸੋਹਣੇ ਦੇ ਦਰਸ਼ਨ ਬਾਝੋ ਤਨ ਤੇ ਮਨ ਭੀ ਸੜ ਗਿਆ।
ਏਹੋ ਜੇਹਾ ਮੈਂ ਹਾਂ ਸੜਿਆ, ਓਸ ਅੱਗ ਦੇ ਅੰਦਰ ਹੀ,
ਜਿਸ ਕਿਸ ਸੁਣਿਆ, ਓ ਭੀ ਯਾਰੋ, ਵਾਂਗ ਚਿਨਾਰ ਦੇ ਸੜ ਗਿਆ
ਇਕ ਇਕੱਲਾ ਮੈਂ ਨਹੀਂ ਸੜਿਆ, ਏਸ ਇਸ਼ਕ ਅਗਨੀ ਦੇ ਨਾਲ,
ਸਾਰਾ ਜਗਤ, ਵੇਖ ਲੌ ਸਹੀਓ! ਇਸ ਭਾਂਬੜ ਵਿਚ ਸੜ ਗਿਆ।
ਯਾਰ ਵਿਛੋੜੇ ਅਗਨੀ ਅੰਦਰ, ਏਸ ਤਰ੍ਹਾਂ ਮੈਂ ਸੜਿਆ ਹਾਂ,
ਜਿਵੇਂ ਕੀਮੀਆ ਗਰ ਦਾ ਪਾਰਾ, ਵਿਚ ਅੱਗ ਦੇ ਸੜ ਗਿਆ।
ਨੰਦ ਲਾਲ ਦੇ ਦਿਲ ਦੇ ਉਤੇ, ਸਦ-ਆਫ਼ਰੀਂ ਹੋਵੇ ਹੈ,
ਜੋ ਪ੍ਰੀਤਮ ਦੇ ਮੁਖ ਦੇਖਣ ਦੀ ਆਸਾ ਅੰਦਰ ਸੜ ਗਿਆ