ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/67

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੫੩)

ਹੋਇਆ ਹੈ। ਇਸ ਲਈ ਮੇਰੀ) ਵਾਹਿਗੁਰੂ ਦੇ ਦਰਬਾਰ [ਸਤਸੰਗ] ਦੇ ਬੂਹੇ ਉਤੇ ਦੁਹਾਈ ਹੈ।

ਲੋਲੀਆਨੇ ਸ਼ੋਖ਼ ਆਲਮ ਦਿਲੇ ਰਬੂਦ॥
ਮੇਂ ਕੁਨਮ ਅਜ਼ ਦਸ੍ਤ ਆਹਾਂ ਅਲਗ਼ਯਾਸ॥

ਲੋਲੀਆਨੇ-ਚਪਲ ਇਸਤੀ, ਵੇਸ੍ਵਾ ਭਾਵ ਮਾਯਾ। ਸ਼ੋਖ਼-ਚੰਚਲ, ਸ਼ੋਖੀ ਕਰਨ ਵਾਲੀ। ਰਬੂਦ-ਖੋਹਕੇ ਲੈ ਗਈ ਹੈ। ਮੈਂ ਕੁਨਮ-ਮੈਂ ਕਰ ਰਿਹਾ ਹਾਂ। ਦਸਤ-ਹੱਬ ਆਹਾਂ-ਉਸਦੇ।

ਅਰਥ——— ਚਪਲ ਤੇ ਚੰਚਲ ਇਸਤ੍ਰੀ [ਮਾਯਾ] ਜਗਤ ਦੇ ਦਿਲ ਨੂੰ ਖੋਹਕੇ ਲੈ ਗਈ ਹੈ। ਇਸਦੇ ਹਥੋਂ ਮੈਂ ਦੁਹਾਹੀ ੨ ਕਰ ਰਿਹਾ ਹਾਂ।

ਕੈ ਜਿ ਦਸ੍ਤੇ ਖ਼ੰਜਰੇ ਮਯਗਾਨਿ ਓਸ੍ਤ॥
ਮੇਂ ਸ਼ਵਦ ਖ਼ਾਮੋਸ਼ ਗੋਯਾ ਅਲਗ਼ਯਾਸ॥

ਕੈ ਜ਼ਿ- ਤਿੰਨਾ ਚਿਰ ਤੱਕ। ਦਸਤੇ-ਹੱਥ ਦੇ। ਖ਼ੰਜਰ -ਕਟਾਰ, ਬਰਛੀ, ਖ਼ੰਜਰ! ਮਯਗਾਨਿ-ਝਿੰਮਣੀਆਂ, ਪਲਕਾਂ, ਅੱਖ ਦੇ ਉਪਰਲੇ ਪੜਦੇ ਉਤਲੇ ਵਾਲਾਂ ਦਾ ਨਾਮ ਹੈ। ਓਸਤ-ਉਹ ਹੈ। ਮੇਂ ਸ਼ਵਦ-ਹੋ ਸਕਦੀ ਹੈ, ਹੋਵੇ। ਖ਼ਾਮੋਸ਼-ਚੁਪ।

ਅਰਥ-ਉਸ ਦੀਆਂ ਝਿੰਮਣੀਆਂ ਦੇ ਖ਼ੰਜਰ ਹਥੋਂ ਕਿੰਨੇ ਚਿਰ ਤੱਕ-ਚੁੱਪ ਹੋ ਸਕਦੀ ਹੈ? ਨੰਦ ਲਾਲ ਦੀ ਦੁਹਾਈ ਹੈ॥੧੫॥

ਪੰਜਾਬੀ ਉਲਥਾ———

ਸ਼ੋਅਲਾ ਅੱਗ ਦੇ ਮਸਤ ਨੈਨਾਂ ਤੋਂ ਮੇਰੀ ਨਿੱਤ ਦੁਹਾਈ ਏ।
ਤੇ ਮਿਠ ਬੋਲਾ ਮੁਖ-ਹੋਠ ਹਸਦੇ, ਵਲੋਂ ਮੇਰੀ ਦੁਹਾਈ ਏ।
ਐਵੇਂ ਉਮਰ ਗੁਜਾਰੀ ਬਿਰਥਾ, ਲਾਹਾ ਕੁਝ ਭੀ ਖਟਿਆ ਨਾਂ,
ਇਸ ਗਫ਼ਲਤ ਦੀ ਨੀਂਦਰ ਵਲੋਂ ਮੇਰੀ ਨਿੱਤ ਦੁਹਾਈ ਏ।