ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/68

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੫੪)

ਦੀਨ-ਮਜ਼ਹਬ ਦੇ ਝਗੜਿਆਂ ਵਲੋਂ ਦਿਲ ਘਬਰਾਇਆ ਮੇਰਾ ਏ, ਵਾਹਿਗੁਰੂ ਦੇ ਦਰ ਦੇ ਉਤੇ ਮੇਰੀ ਨਿੱਤ ਦਹਾਈ ਏ, ਚੰਚਲ ਮੋਹਨੀ ਮਾਯਾ ਨੇ ਹੈ ਦਿਲ ਦੁਨੀਆ ਦਾ ਖੱਸ ਲਿਆ, ਰੱਖ ਲੈ ਸਤਿਗੁਰ ਮੈਨੂੰ ਇਸ ਤੋਂ, ਮੇਰੀ ਨਿੱਤ ਦੁਹਾਈ ਏ। ਤਿੱਖੇ ਤੀਰ ਚਲਾਵੇਂ ਨਿੱਤ ਹੀ, ਆਪਨੇ ਖੂਨੀ ਨੈਣਾਂ ਤੋਂ, ਕਦ ਤਕ ਚੁੱਪ ਰਹਾਂਗਾ ਮੈਂ ਭੀ ਗੋਯਾ ਨਿੱਤ ਦੁਹਾਈ ਏ॥੧੫॥

ਗਜ਼ਲ ਨੰ: ੧੬

ਮਸ੍ਤ ਰਾ ਬਾ ਜਾਮਿ ਰੰਗੀਂ ਇਹਤਿਆਜ॥
ਤਿਸ਼ਨਹ ਰਾ ਬਾ ਆਬਿ ਸ਼ੀਰੀਂ ਇਹਤਿਆਜ॥

ਮਸਤ ਰਾ-ਮਸਤਾਨੇ ਨੂੰ। ਜਾਮਿ - ਪਿਆਲਾ। ਰੰਗੀਂ - ਰੰਗੀਨ, ਸੁਰਖ, ਲਾਲ ਰੰਗ ਵਾਲਾ। ਇਹਤਿਆਜ -ਲੋੜ ਹੈ। ਤਿਸ਼ਨਹ - ਪਿਆਸਾ, ਤ੍ਰੇਹ ਵਾਲੇ ਪੁਰਖ ਨੂੰ। ਆਬ-ਪਾਣੀ। ਸ਼ੀਰੀਂ - ਮਿੱਠਾ।

ਅਰਥ——— ਮਸਤਾਨੇ ਨੂੰ ਰੰਗੀਨ ਪਿਆਲੇ ਦੀ (ਇਸਤਰਾਂ) ਲੋੜ ਹੈ (ਜਿਵੇਂ) ਪਿਆਸੇ ਪੁਰਖ ਨੂੰ ਮਿੱਠੇ ਪਾਣੀ ਦੀ ਲੋੜ ਹੈ।

ਸੁਹਬਤੇ ਮਰਦਾਨਿ ਹੱਕ ਬਸ ਅਨਵਰ ਅਸ੍ਤ॥
ਤਾਲਿਬਾਂ ਰਾ ਹਸਤ ਚੰਦੀਂ ਇਹਤਿਆਜ॥

ਸੁਹਬਤ-ਸੰਗਤ। ਮਰਦਾਨਿ ਹੱਕ-ਸਤ ਪੁਰਸ਼ਾਂ, ਸੰਤਾਂ। ਬਸ-ਬਹੁਤ। ਅਨਵਰ-ਨੂਰ,ਰੋਸ਼ਨ। ਅਸਤ-ਹੈ। ਤਾਲਿਬ-ਲੋੜਵੰਦਾਂ, (੨) ਜਗ੍ਯਾਸੂਆਂ। ਰਾ-ਨੂੰ। ਹਸਤ-ਹੈ। ਚੰਦੀਂ-ਉਸਦੀ। ਇਹਤਿਆਜ-ਲੋੜ ਹੈ।

ਅਰਥ——— ਸੰਤਾਂ ਦੀ ਸੰਗਤ ਹੀ ਬਹੁਤ ਰੋਸ਼ਨ ਹੈ। ਜਗ੍ਯਾਸੂਆਂ ਨੂੰ ਬਸ, ਉਸੇ ਦੀ ਲੋੜ ਹੈ।