ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/71

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

(੫੭)

ਅਰਥ-ਹੇ ਅੰਬਰ ਦੀ ਸੁਗੰਧੀ ਵਾਲੀ ਜੁਲਫ਼! ਤੂੰ ਮਾਨੋ ਸਵੇਰ ਦਾ ਘੁੰਡ ਹੈਂ। (ਜਾਂ) ਜਿਵੇਂ ਕਾਲੇ ਬਦਲ ਹੇਠਾਂ ਸਵੇਰ ਦਾ ਸੂਰਜ ਲੁਕਿਆ ਹੈ।

ਬੇਰੂੰ ਬ ਆਮਦ ਆਂ ਮਹੇ ਮਨ ਚੂੰ ਜ਼ਿ ਖ਼ਾਬੇ ਨਾਜ਼॥
ਸਦ ਤਾਨਾ ਮੀਂ-ਜਨਦ ਬਰੂਏ ਆਫ਼ਤਾਬਿ ਸੁਬਹ॥

ਬੇਰੂੰ - ਬਾਹਰ। ਬਰ ਆਮਦ-ਆਇਆ | ਮਾਹ ਮਨ-ਮੇਰਾ ਚੰਦ ਭਾਵ-ਚੰਦ ਮੁਖੜੇ ਵਾਲਾ ਸਤਗੁਰੂ। ਚੂੰ-ਜਦ । ਖ਼੍ਵਾਬ-ਨੀਂਦ। ਨਾਜ਼-ਲਾਡ ਸਦ-ਸੈਂਕੜੇ। ਤਾਨਾ-ਤਾੱਨੇ, ਮਹਣੇ, ਉਲਾਂਭੇ। ਮੀਂ-ਜਨਦ - ਮਾਰਦਾ ਹੈ। ਬਰੂਏ-ਚੇਹਰੇ ਉਤੇ, ਮੁੰਹ ਉਤੇ।

ਅਰਥ-ਉਹ ਮੇਰਾ ਚੰਦ੍ਰਮਾ-ਪਿਆਰ ਭਰੀ ਨੀਂਦ ਤੋਂ ਜਦੋਂ ਬਾਹਰ ਆਉਂਦਾ ਹੈ। (ਤਾਂ)-ਸਵੇਰ ਦੇ ਸੂਰਜ ਦੇ ਮੁੰਹ ਉਤੇ ਸੈਂਕੜੇ ਤਾੱਨੇ ਮਾਰਦਾ ਹੈ, (ਅਰਥਾਤ ਸ੍ਰੀ ਗੁਰੂ ਜੀ ਦੇ ਦਰਸ਼ਨ ਦੀ ਬਰਾਬਰੀ ਸੂਰਜ ਨਹੀਂ ਕਰ ਸਕਦਾ)।

ਬਾ ਦੀਦਹ ਖ਼ਾਬ ਨਾਕ ਚੂੰ ਬੇਰੂੰ ਬਰ ਆਮਦੀ॥
ਸ਼ਰਮਿੰਦਾ ਗਸ਼ਤ ਅਜ਼ ਰੁਖੇ ਤੋ ਆਫ਼ਤਾਬੇ ਸੁਬਹ॥

ਬਾ-ਸਾਥ, ਨਾਲ। ਦੀਦਹ-ਅੱਖਾਂ। ਖਾਬ ਨਾਕ-ਨੀਂਦ੍ਰ ਭਰੀਆਂ। ਆਮਦੀ-ਤੂੰ ਆਉਂਦਾ ਹੈ। ਗਸ਼ਤ-ਹੁੰਦਾ ਹੈ। ਅਜ਼-ਅਗੇ। ਰੁਖ਼ੇ ਤੋ-ਤੇਰੇ ਚੇਹਰੇ ਉਤੇ॥

ਅਰਥ-ਜਦ ਨੀਂਦ੍ਰ ਵਾਲੇ ਨੈਨਾਂ ਨਾਲ ਤੂੰ ਬਾਹਰ ਆਉਂਦਾ ਹੈ। (ਉਸ ਵੇਲੇ) ਤੇਰੇ ਚੇਹਰੇ ਦੇ ਸਾਹਮਣੇ, ਸਵੇਰ ਦਾ ਸੂਰਜ ਸ਼ਰਮਿੰਦਾ ਹੁੰਦਾ ਹੈ।

ਅਜ਼ ਮੁਕਦਮੇ ਸ਼ਰੀਫ਼ ਜਹਾਂ ਰਾ ਦਿਹਦ ਫ਼ਿਰੋਗ਼॥