ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/72

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੫੮)

ਚੂੰ ਬਰ ਕਸ਼ਦ ਨਿਕਾਲ ਜ਼ਿ ਰੁਖ਼ ਆਫ਼ਤਾਬਿ ਸੁਬਹ॥

ਅਜ਼ - ਨਾਲ। ਮੁਕਦਮੇ - ਕਦਮਾਂ ਦੇ, ਪੈਰਾਂ ਦੇ। ਸ਼ਰੀਫ਼ - ਪਵਿਤ੍ਰ। ਜਹਾਂ ਰਾ - ਜਗਤ ਨੂੰ। ਦਿਹਦ - ਦੇਂਦਾ ਹੈ। ਫ਼ਿਰੋਗ-ਵਡਿਆਈ॥ ਚੂੰ - ਜਦ। ਬਰ - ਉਤੋਂ। ਕਸ਼ਦ - ਖਿੱਚਦਾ, ਚੁਕਦਾ। ਨਿਕਾਬ - ਮੂੰਹ ਉਪਰਲਾ ਪੜਦਾ, ਘੁੰਡ। ਜ਼ਿ ਰੁਖ਼ - ਚੇਹਰੇ ਤੋਂ, ਮੂੰਹ ਤੋਂ।

ਅਰਥ-ਪਵਿਤ੍ਰ ਚਰਨਾਂ ਨਾਲ (ਤੂੰ) ਜਗਤ ਨੂੰ ਵਡਿਆਈ ਦੇਂਦਾ ਹੈਂ। ਜਦੋਂ ਸਵੇਰ ਦਾ ਸੂਰਜ, ਮੂੰਹ ਉਤੋਂ ਪੜਦਾ ਖਿੱਚਦਾ ਹੈ। ਭਾਵ-ਜਦ ਸੂਰਜ ਰਾਤ ਦੇ ਪੜਦੇ ਤੋਂ ਬਾਹਰ ਨਿਕਲਦਾ ਹੈ, ਉਸ ਵੇਲੇ ਆਪ ਜੀ ਦੇ ਪਵਿਤ੍ਰ ਚਰਨ ਜਗਤ ਨੂੰ ਵਡਿਆਈ ਬਖਸ਼ਦੇ ਹਨ।

ਬਿਦਾਰੀ ਅਸਤ ਜ਼ਿੰਦਗੀ ਏ ਸਾਹਿਬਾਨੇ ਸ਼ੌਂਕ॥
ਗੋਯਾ ਹੁਰਾਮ ਕਰਦਮ ਆਇੰਦਾ ਖ੍ਵਾਬੇ ਸੁਬਹ॥

ਬਿਦਾਰੀ-ਸਾਵਧਾਨਤਾ, ਜਾਗ੍ਰਤਵਸਥਾ, ਜਾਗਣਾ। ਸਾਹਿਬਾਨੇ ਸ਼ੌਂਕ - ਮਾਲਕ ਦੇ ਸ਼ੌਕ ਵਾਲੇ ਪੁਰਸ਼। ਹਰਾਮ - ਤਰਕ, ਤਿਆਗ। ਕਰਦਮ-ਕਰ ਦਿਤੀ ਹੈ ਮੈਂ। ਆਇੰਦਾ-ਅਗੇ ਨੂੰ। ਖ੍ਵਾਬੇ ਸੁਬਹ - ਸਰਵੇ*[1] ਦੀ ਨੀਂਦਰ, ਅੰਮ੍ਰਿਤ ਵੇਲੇ ਦਾ ਸੌਣਾ।

{{larger|ਅਰਥ - ਮਾਲਕ (ਨੂੰ ਮਿਲਣ) ਦੇ ਸ਼ੌਂਕ (ਵਾਲੇ ਪੁਰਸ਼ਾਂ ਦੀ) ਜ਼ਿੰਦਗੀ ਜਾਗਣਾ ਹੈ। (ਇਸ ਲਈ) ਨੰਦ ਲਾਲ ਨੇ ਸਵੇਰ ਦੀ ਨੀਂਦ ਤਰਕ ਕਰ [ਛਡ] ਦਿਤੀ ਹੈ।

ਪੰਜਾਬੀ ਉਲਥਾ———

ਅੰਬਰੀ ਜੁਲਫ਼ ਮਾਹੀ ਦੀ ਕਾਲੀ ਪੜਦਾ ਮੁਖ ਤੇ ਪਾਇਆ।
ਜਿਉਂ ਸਵੇਰ ਦਾ ਸੂਰਜ ਹੇਠਾਂ ਕਾਲੇ ਬੱਦਲ ਆਯਾ।
ਚੰਦ ਮੁਖੜਾ ਸਤਿਗੁਰੁ ਮੇਰਾ ਜਦ ਯਾਰ ਨੀਂਦ ਤੋਂ ਜਾਗੇ,
ਚੜ੍ਹਦੇ-ਸੂਰਜ ਦੇ ਮੁਖ ਉਤੇ, ਉਸ ਸੌ ਸੌ ਤਾਨ੍ਹਾ ਲਾਇਆ।


  1. *ਸਵੇਰ