ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/73

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੫੯)

ਨੀਂਦਰ ਭਰੇ ਮਸਤ ਨੈਨਾਂ ਸੰਗ, ਜਦ ਤੂੰ ਬਾਹਰ ਆਵੇਂ,
ਦਰਸ ਤਿਰੇ ਦੇ ਸੌਂਹੇ ਆਕੇ, ਬਾਲ-ਸੂਰਜ ਸ਼ਰਮਾਇਆ॥
ਪਵਿਤ੍ਰ ਚਰਨ ਕਮਲ ਆਪਣੇ ਸੰਗ, ਜਗ ਨੂੰ ਦੇਇ ਵਡਿਆਈ,
ਬਾਲ ਸੂਰਜ ਨੇ ਨਿਜ ਮੁਖੜੇ ਤੋਂ, ਜਦ ਪੜਦਾ ਰਾਤ ਹਟਾਯਾ।
ਹਰ ਦਮ ਸਦਾ ਜਾਗਦੇ ਰਹਿਣਾ, ਗੁਰ ਸਿਖ ਦਾ ਜੀਵਨ,
ਅੰਮ੍ਰਿਤ ਵੇਲੇ ਦੀ ਨੀਂਦ ਕਰਨ ਨੂੰ ਲਾਲ ਨੇ ਤਰਕ ਕਰਾਇਆ॥੧੭।

ਗਜ਼ਲ ਨੰ: ੧੮

ਬਹੋਸ਼ ਬਾਸ਼ ਕਿ ਹੰਗਾਮਿ ਨੌ ਬਹਾਰ ਆਮਦ॥
ਬਹਾਰ ਆਮਦੋ, ਯਾਰ ਆਮਦੋ, ਕਰਾਰ ਆਮਦ॥

ਬਹੋਸ਼ - ਹੋਸ਼ ਵਿਚ, ਸੁਰਤ ਵਾਲਾ। ਬਾਸ਼ - ਹੋ। ਕਿ - ਜੋ। ਹੰਗਾਮਿ - ਮੌਕਾ, ਵੇਲਾ। ਨੌ ਬਹਾਰ - ਨਵੀਂ ਰੁੱਤ, ਬਸੰਤ ਰੁੱਤ । ਆਮਦ-ਆ ਗਈ ਹੈ। ਕਰਾਰ - ਸੰਤੋਖ, ਧੀਰਜ। (੨) ਵਾਇਦਾ ਇਕਰਾਰ।

ਅਰਥ-ਸੁਰਤ ਵਾਲਾ ਹੋ, ਬਸੰਤ ਰੁੱਤ ਦਾ ਵੇਲਾ ਆ ਗਿਆ ਹੈ। ਬਸੰਤ ਰੁੱਤ ਆਈ ਹੈ, ਮਿੱਤ੍ਰ [ਗੁਰੁ] ਆਯਾ ਹੈ, (ਤਦੇ ਹੀ ਮਨ ਨੂੰ) ਧੀਰਜ ਆਯਾ ਹੈ।

ਦਰੂਨਿ ਮਰਦ ਚਸ਼ਮਮ ਜ਼ਿ ਬਸ ਕਿ ਜਲਵਹ ਗਰਸ੍ਤ॥
ਬਹਰ ਤਰਫ਼ ਕਿ ਨਜ਼ਰ ਕੁਨਮ ਰੂਇ ਯਾਰ ਆਮਦ॥

ਦਰੂਨਿ-ਅੰਦਰ, ਵਿਚ। ਮਰਦਮੇ ਚਸ਼ਮਮ - ਧੀਰੀ ਅੱਖਾਂ ਦੀ ਮੇਰੀ। ਜ਼ਿ ਬਸ - ਜਦ ਤੋਂ। ਜਲਵਾਗਰ— ਪ੍ਰਕਾਸ਼ ਕਰਨ ਵਾਲੀ। ਅਸਤ - ਹੈ। ਨਜ਼ਰ ਕੁਨਮ - ਨਿਗਾਹ ਕਰਦਾ ਹਾਂ ਮੈਂ, ਮੈਂ ਵੇਖਦਾ ਹਾਂ। ਚੇਹਰਾ, ਮੁਖੜਾ, ਦਰਸ਼ਨ। ਆਮਦ - ਆਉਂਦਾ ਹੈ।

ਅਰਥ - ਜਦ ਤੋਂ ਮੇਰੀਆਂ ਅੱਖਾਂ ਦੀ ਧੀਰੀ ਅੰਦਰ ਪ੍ਰਕਾਸ਼