ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/74

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੬੦)

ਕਰਨ ਵਾਲਾ ਹੋਯਾ ਹੈ। (ਤਦ ਤੋਂ) ਜਿਸ ਪਾਸੇ ਵੀ ਮੈਂ ਨਜ਼ਰ ਕਰਦਾ ਹਾਂ, ਮਿੱਤ੍ਰ ਦਾ ਮੁਖ (ਹੀ ਸਭੱਨੀ ਪਾਸੀਂ ਨਜ਼ਰ) ਆਉਂਦਾ ਹੈ।

ਬ ਹਰ ਤਰਫ਼ ਕਿ ਰਵਦ ਦੀਦਹ ਮੇ-ਰਵਦ ਚਿ ਕੁਨਮ॥
ਦਰ ਈਂ ਮੁਕੱਦਮਹ ਮਾ ਰਾ ਚਿ ਅਖ਼ਤਯਾਰ ਆਮਦ॥

ਰਵਦ–ਤੂੰ ਜਾਂਦਾ ਹੈ। ਦੀਦਹ–ਅੱਖ। ਮੇ–ਰਵਦ – ਜਾਂਦੀ ਹੈ। ਚਿ ਕੁਨਮ – ਮੈਂ ਕੀ ਕਰਾਂ। ਦਰ–ਵਿਚ। ਈਂ–ਇਸ। ਮੁਕੱਦਮਹ – ਝਗੜਾ। ਮਾ ਰਾ–ਮੈਨੂੰ। ਚਿ–ਕੀ। ਅਖ਼ਤ੍ਯਾਰ–ਵੱਸ ਚਾਰਾ।

ਅਰਥ—ਜਿਸ ਪਾਸੇ ਵੱਲ ਵੀ ਤੂੰ ਜਾਂਦਾ ਹੈ, ਮੇਰੀ ਅੱਖ (ਮਗਰੇ॥ ਜਾਂਦੀ ਹੈ, (ਇਸ ਦਾ) ਮੈਂ ਕੀ ਕਰਾਂ? ਇਸੇ ਝਗੜੇ ਵਿਚ, ਮੇਰੇ ਅਖਤਯਾਰ ਕੀ ਆਯਾ ਹੈ, (ਭਾਵ—ਮੇਰੀ ਅੱਖ ਤੇਰੇ ਰੂਪ ਦੇ ਮਗਰ—ਮਗਰ ਜਾਂਦੀ ਹੈ, ਉਸਨੂੰ ਰੋਕ ਰਖਨ ਦੀ ਗੱਲ, ਮੇਰੇ ਅਖਤਿਆਰ ਤੋਂ ਬਾਹਰ ਹੈ।)

ਖ਼ਬਰ ਦਿਹੰਦ ਬ ਯਾਰਾਨਿ ਮੁਦਈ ਇਮ ਸ਼ਬ॥
ਅਨਲਹੱਕ ਜ਼ਦਹ ਮਨਸੂਰ ਸੁਏ ਦਾਰ ਆਮਦ॥

ਖ਼ਬਰ–ਪਤਾ, ਸਮਾਚਾਰ। ਦਿਹੰਦ–ਦੇ ਦੇਵੋ। ਬ ਯਾਰਾਨਿ–ਮਿਤ੍ਰਾਂ ਕੋਲ। ਮੁਦਈ–ਆਸਵੰਦਾਂ। ਇਮ–ਅਜ਼ ( ਸ਼ਬ–ਰਾਤ । ਅਨਲਹੱਕ –ਮੈਂ ਹੀ ਰੱਬ ਹਾਂ। ਜ਼ਦਹ–ਮਾਰਿਆ, ਨਾਹਰਾ ਮਾਰਿਆ, ਹੋਕਾ ਦੇਂਦਾ ਹੋਇਆ | ਸੂਏ–ਵੱਲ, ਤਰਫ਼। ਦਾਰ–ਸੂਲੀ। ਆਮਦ–ਆਇਆ।

ਅਰਥ—ਆਸਵੰਦਾਂ ਮਿੱਤ੍ਰਾਂ ਕੋਲ ਖਬਰ ਪੁਚਾ ਦੇਵੋ, (ਕਿ) ਅਜ ਰਾਤੀ:—ਮੈਂ ਹੀ ਰੱਬ ਹਾਂ। (ਦਾ) ਹੋਕਾ ਦੇਦਾ ਹੋਇਆ, ਮਨਸੂਰ ਸੂਲੀ ਵੱਲ ਆਇਆ ਹੈ।


ਖਬਰ ਦਿਹੰਦ ਬ ਗੁਲਹਾ ਕਿ ਬਿ ਸ਼ਗੁਫ਼ਤੰਦ ਹਮਹ॥